ਆਲ ਇੰਡੀਆ ਫੈਡਰੇਸ਼ਨ ਆਲ ਆਂਗਣਵਾੜੀ ਵਰਕਰਜ਼ ਹੈਲਪਰ ਦੇ ਸੱਦੇ ਤੇ 11ਜੂਨ ਨੂੰ ਮਨਾਇਆ ਜਾਵੇਗਾ ਵਿਰੋਧ ਦਿਵਸ


ਗੁਰਦਾਸਪੁਰ 10 ਜੂਨ ( ਅਸ਼ਵਨੀ ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਦੀਨਾਨਗਰ  ਵਿਖੇ ਵਿਭਾਗੀ ਮੰਤਰੀਅਰੁਣਾ ਚੌਧਰੀ ਦੀ ਕੋਠੀ ਸਾਹਮਣੇ ਪੱਕਾ ਮੋਰਚਾ 58ਵੇਂ  ਦਿਨ ਵਿੱਚ ਸ਼ਾਮਿਲ ਹੋ ਗਿਆ  ।ਅੱਜ ਦੇ ਧਰਨੇ ਵਿਚ ਸਰਕਲ ਪ੍ਰਧਾਨ ਕੰਵਲਜੀਤ ਕੌਰ ਦੀ ਅਗਵਾਈ ਵਿਚ ਇਕੱਠੇ ਹੋ ਕੇ  ਬਲਾਕ ਡੇਰਾ ਬਾਬਾ ਨਾਨਕ ਦੀਆਂ  ਵਰਕਰਾਂ ਹੈਲਪਰਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ । ਸਰਕਾਰ ਦੀਆਂ ਨੀਤੀਆਂ ਤੇ ਸੂਬਾ,ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਚਾਣਨਾ ਪਾਇਆ।ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ  ਦੀ ਪ੍ਰਾਪਤੀ ਤੱਕ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਘਰ ਅੱਗੇ  ਅਤੇ ਵਿਭਾਗੀ ਮੰਤਰੀ ਅਰੁਣਾ ਚੌਧਰੀ ਦੇ ਘਰ ਪੱਕਾ ਮੋਰਚਾ ਚਲੇਗਾ ।ਕਿਉਕਿ ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੋਵਾਂ ਦਾ ਸਾਂਝਾ ਮਸਲਾ ਹੈ । ਅੱਜ ਦੇ ਧਰਨੇ ਵਿੱਚ  ਵਿਸ਼ਵਾ, ਦੀਨਾਨਗਰ, ਰਾਣੋ,ਹਰਵਿੰਦਰ ਕੌਰ , ਜਤਿੰਦਰ ਕੌਰ ਕੁਲਵੀਰ ਕੌਰ  ਸ਼ਾਮਿਲ ਸਨ ।

Related posts

Leave a Reply