ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਝੰਡੇ ਲਹਿਰਾ ਕੇ ਹੱਕੀ ਮੰਗਾਂ ਨੂੰ ਲਾਗੂ ਕਰਨ ਦੀ ਕੀਤੀ ਮੰਗ

ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਝੰਡੇ ਲਹਿਰਾ ਕੇ ਹੱਕੀ ਮੰਗਾਂ ਨੂੰ ਲਾਗੂ ਕਰਨ ਦੀ ਕੀਤੀ ਮੰਗ
ਗੁਰਦਾਸਪੁਰ 27 ਅਪ੍ਰੈਲ ( ਅਸ਼ਵਨੀ )
:- ‘ਅਾਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਸੂਬਾੲੀ ਸੱਦੇ ‘ਤੇ ਸਿਹਤ ਵਿਭਾਗ ਵਿੱਚ ਪਿਛਲੇ 14-14 ਸਾਲਾਂ ਤੋਂ ਨਿਗੂਣੇ ਭੱਤਿਅਾਂ ‘ਤੇ ਸੇਵਾਵਾਂ ਨਿਭਾਅ ਰਹੀਅਾਂ ਅਾਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਸਰਕਾਰ ਵੱਲੋਂ ੳੁਹਨਾ ਨੂੰ ਅੱਖੋਂ ਪਰੋਖੇ ਕਰਨ ਅਤੇ ਘੱਟੋ ਘੱਟ ੳੁਜ਼ਰਤਾਂ ਨਾ ਦੇਣ ਦੇ ਰੋਸ ਵਜੋਂ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ , ਰਣਜੀਤ ਬਾਗ , ਬਹਿਰਾਮਪੁਰ , ਭੁੱਲਰ , ਫਤਿਹ ਗੜ ਚੂੜੀਆਂ , ਨੌਸੈਹਿਰਾ ਮੱਝਾ ਸਿੰਘ , ਬਟਾਲਾ , ਗੁਰਦਾਸਪੁਰ , ਕਾਹਨੂੰਵਾਨ , ਦੋਰਾਂਗਲਾ ਅਤੇ ਭਾਮ ਸਿਹਤ ਬਲਾਕਾਂ ਦੇ ਵੱਖ-ਵੱਖ ਸਬ ਸੈਂਟਰਾਂ ਵਿਖੇ ਸਿਰਾਂ ‘ਤੇ ਕਾਲੀਅਾਂ ਚੁੰਨੀਅਾਂ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਹੋੲੇ ਜਥੇਬੰਦੀ ਦੇ ਝੰਡੇ ਲਹਿਰਾੲੇ ਅਤੇ ਅਾਪਣੀਅਾਂ ਮੰਗਾਂ ਮਨਵਾੳੁਣ ਲੲੀ ਕਰੋਨਾ ਦੀ ਅੈਮਰਜੈਂਸੀ ਡਿੳੂਟੀ ਦੇ ਨਾਲ ਨਾਲ ਸੰਘਰਸ਼ ਦਾ ਬਿਗੁਲ ਵੀ ਵਜਾ ਦਿੱਤਾ । ਰਾਜਵਿੰਦਰ ਕੌਰ ਤੇ ਬਲਵਿੰਦਰ ਕੌਰ ਅਲੀ ਸ਼ੇਰ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਆਪਣੇ ਆਪਣੇ ਸਬ ਸੈਂਟਰਾਂ ਤੇ  ਇਕਠੇ ਹੋ ਕੇ ਆਪਣੇ ਹੱਥਾਂ ਵਿਚ ਆਪਣੀਆਂ ਮੰਗਾਂ ਦੀਆਂ ਤਖ਼ਤੀਆਂ ਅਤੇ ਲਾਲ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤੇ। ਵਰਕਰਾਂ ਨੇ ਸਰਕਾਰ ਤੋਂ ਮੰਗ ਕਰਦੀਆਂ ਿਕਹਾ ਕਿ ਉਹਨਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਦੇ ਤਹਿਤ ਤਨਖਾਹ ਦਿੱਤੀ ਜਾਵੇ। ਹਰਿਆਣਾ ਸਰਕਾਰ ਦੇ ਪੈਟਰਨ ਤੇ ਮਾਣ ਭੱਤੇ ਦਿੱਤੇ ਜਾਣ। ਕਰੋਨਾ ਵਾਇਰਸ ਦੇ ਖਤਰੇ ਅਧੀਨ ਕੰਮ ਕਰਨ ਲਈ ਦਰਜ਼ਾ ਚਾਰ ਮੁਲਾਜ਼ਮਾਂ ਦੀ ਤਰ੍ਹਾਂ 750 ਰੁਪਏ ਦਿਹਾੜੀ ਹੋਟ ਸਪੋਟ ਖੇਤਰ ਵਿੱਚ ਪੀ ਪੀ ਈ ਕਿੱਟ ਤੋ ਇਲਾਵਾ ਪੂਰਾ ਸੁਰੱਖਿਆ ਸਾਮਾਨ ਦਿੱਤਾ ਜਾਵੇ। ਇਸ ਮੌਕੇ ਗੁਰਵਿੰਦਰ ਕੌਰ ਬਹਿਰਾਮਪੁਰ, ਬਬਿਤਾ ਗੁਰਦਾਸਪੁਰ , ਹਰਜੀਤ ਕੌਰ , ਕੁਲਵੰਤ ਕੌਰ , ਮੀਰਾ ਕਾਹਨੂੰਵਾਨ , ਅੰਚਲ ਮੱਟੂ ਬਟਾਲਾ , ਕਾਂਤਾ ਦੇਵੀ , ਕੁਲਵੀਰ ਕੌਰ ਭੁੱਲਰ,  ਪਰਮਜੀਤ ਕੌਰ ਬਾਠਾਂ ਵਾਲਾ ਆਦਿ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆ ਮੰਗਾ ਪ੍ਰਵਾਨ ਕੀਤੀਆ ਜਾਣ ।

Related posts

Leave a Reply