ਆਸ ਸੋਸ਼ਲ ਵੈੱਲਫੇਅਰ ਯੂਥ ਕਲੱਬ ਛੋਕਰਾਂ ਦੀ ਮੰਗ ਤੇ ਪਿੰਡ ਛੋਕਰਾਂ ‘ਚ ਡਾਕ ਵਿਭਾਗ ਵਲੋਂ ਪੈਂਨਸ਼ਨ ਦੀ ਸਹੂਲਤ ਦਿੱਤੀ ਗਈ – ਤੂਰ ਛੋਕਰਾਂ


Nawanshahr, 09 April (Bureau Chief Saurav Joshua) ਸ਼੍ਰੀ ਰਜਿੰਦਰ ਕੁਮਾਰ ਤੂਰ ਛੋਕਰਾਂ ਸਬ ਪੋਸਟ ਮਾਸਟਰ ਦਾਣਾ ਮੰਡੀ ਨਵਾਂ ਸ਼ਹਿਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਛੋਕਰਾਂ ਅਤੇ ਆਸ ਸੋਸ਼ਲ ਵੈੱਲਫੇਅਰ ਯੂਥ ਕਲੱਬ ਛੋਕਰਾਂ ਦੇ ਪ੍ਰਧਾਨ ਸ਼ਰਨਪ੍ਰੀਤ ਸਿੰਘ ਰਾਮਗੜ੍ਹੀਆ, ਜਸਪਾਲ ਸਿੰਘ ਜਨਰਲ ਸਕੱਤਰ, ਰਘਵੀਰ ਸਿੰਘ ਸਹੋਤਾ ਖਜ਼ਾਨਚੀ ਵਲੋਂ ਮੰਗ ਕੀਤੀ ਗਈ ਸੀ ਕਿ ਪਿੰਡ ਛੋਕਰਾਂ ਦੇ ਬਜ਼ੁਰਗਾਂ ਅਤੇ ਅਪਾਹਿਜਾਂ ਦੀ ਸਹੂਲਤ ਲਈ ਪਿੰਡ ਵਿੱਚ ਹੀ ਪੈਂਨਸ਼ਨ ਦੀ ਸਹੂਲਤ ਦਿੱਤੀ ਜਾਵੇ l ਇਸ ਲਈ ਮੈਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਅਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਲੱਗੇ ਕਰਫਿਊ ਕਰ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਹੀ ਇਹ ਸਹੂਲਤ ਪਿੰਡ ਛੋਕਰਾਂ ਵਾਸੀਆਂ ਨੂੰ ਉਪਲੱਬਧ ਕਰਵਾਉਣ ਵਿੱਚ ਸਫ਼ਲ ਹੋਇਆ ਹਾਂ l ਉਹਨਾਂ ਕਿਹਾ ਕਿ ਹੋਰ ਵੀ ਪਿੰਡ ਇਸ ਸੇਵਾ ਦਾ ਲਾਭ ਉਠਾਉਣ ਲਈ ਸੰਪਰਕ ਕਰ ਸਕਦੇ ਹਨ l ਉਹਨਾਂ ਕਿਹਾ ਕਿ ਇਹ ਸਹੂਲਤ ਪਿੰਡ ਵਿੱਚ ਹੀ ਮਿਲਣ ਤੇ ਪਿੰਡ ਵਾਸੀ ਕਾਫੀ ਸੰਤੁਸ਼ਟ ਦਿਖਾਈ ਦਿੱਤੇ l

Related posts

Leave a Reply