ਇਟਲੀ ‘ਚ ਹੋਏ ਸੜਕ ਹਾਦਸੇ ਵਿਚ(ਹੁਸ਼ਿਆਰਪੁਰ) ਟਾਂਡਾ ਦੇ ਪਿੰਡ ਮਿਆਣੀ ਵਾਸੀ 26 ਸਾਲਾ ਨੌਜਵਾਨ ਦੀ ਹੋਈ ਮੌਤ

ਹੁਸ਼ਿਆਰਪੁਰ 26 ਅਪ੍ਰੈਲ (ਚੌਧਰੀ) : ਇਟਲੀ ‘ਚ ਹੋਏ ਸੜਕ ਹਾਦਸੇ ਦੌਰਾਨ ਟਾਂਡਾ ਦੇ ਪਿੰਡ ਮਿਆਣੀ ਨਾਲ ਸਬੰਧਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਪੂਨਮਦੀਪ ਸਿੰਘ ਸ਼ੈਰੀ ਦੀ ਨੌਜਵਾਨ ਦੀ ਪਛਾਣ ਪੂਨਮਦੀਪ ਸਿੰਘ ਸ਼ੈਰੀ (26) ਪੁੱਤਰ ਸਵਰਗਵਾਸੀ ਹਰਭਜਨ ਸਿੰਘ ਦੇ ਰੂਪ ਵਿਚ ਹੋਈ ਹੈ।ਸ਼ੈਰੀ ਪਿਛਲੇ 10 ਸਾਲ ਤੋਂ ਇਟਲੀ ਦੇ ਮਾਨਤੋਵਾ ਸ਼ਹਿਰ ਵਿਚ ਰਹਿ ਰਿਹਾ ਸੀ।ਉਸਦਾ ਇਕ ਭਰਾ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਹੈ ਅਤੇ ਮਾਤਾ ਪਿੰਡ ਮਿਆਣੀ ਰਹਿੰਦੀ ਹੈ।ਦੱਸਿਆ ਜਾ ਰਿਹਾ ਹੈ ਕਿ ਆਪਣੇ ਘਰ ਆਉਂਦੇ ਸਮੇਂ ਉਸਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ,ਜਿਸ ਕਾਰਨ ਉਸਦੀ ਮੌਕੇ ‘ਤੇ ਮੌਤ ਹੋ ਗਈ।

Related posts

Leave a Reply