ਇਪਟਾ ਲਹਿਰ ਦੇ ਬਾਨੀਆਂ ਵਿੱਚ ਉਚੇਚਾ ਦਰਜਾ ਹਾਸਲ ਕਰਨ ਵਾਲੇ ਅਵਾਜ ਦੇ ਹਾਤਮ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਦੇ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਅਵਾਜ ਦੇ ਹਾਤਮ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਦੇ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ‘
    ਗੁਰਦਾਸਪੁਰ 26 ਫ਼ਰਵਰੀ ( ਅਸ਼ਵਨੀ ) :-
              ਗਾਇਕਾਂ ਵਿੱਚ ਲੋਕ ਪੱਖੀ, ਸੁਰੀਲੇ, ਹਿੱਕ ਦੇ ਜੋਰ ਨਾਲ ਗਾਉਣ ਵਾਲੇ ਅਵਾਜ ਦੇ ਹਾਤਮ ਅਮਰਜੀਤ ਗੁਰਦਾਸਪੁਰੀ ਸਾਨੂੰ ਸਾਰਿਆਂ ਨੂੰ ਅਸਹਿ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਨਾਂ ਨੂੰ  ਇਪਟਾ ਲਹਿਰ ਦੇ ਬਾਨੀਆਂ ਵਿੱਚ ਉਚੇਚਾ ਦਰਜਾ ਹਾਸਲ ਹੈ।  ਉਹ ਬੇਸ਼ੱਕ ਇਕ ਸਾਧਨ-ਸੰਪੰਨ ਪਰਿਵਾਰ ਵਿੱਚ ਪੈਦਾ ਹੋਏ ਪਰ ਉਨ੍ਹਾਂ ਦਾ ਜੀਵਨ ਸਮਾਜ ਵਿੱਚੋਂ ਦੁਰਕਾਰੇ ਜਾਂਦੇ ਲੋਕਾਂ ਦੀ ਬਿਹਤਰੀ ਲਈ ਸਮਰਪਿਤ  ਰਿਹਾ। 

ਉਹ ਬੇਸ਼ੱਕ ਅੱਜ ਸਾਡੇ ਵਿੱਚ ਨਹੀਂ ਰਹੇ ਪਰ  ਉਨ੍ਹਾਂ ਵੱਲੋਂ ਅਮਨ ਲਹਿਰ , ਕਿਸਾਨ ਮਜਦੂਰ ਕਾਨਫਰੰਸਾਂ ਅਤੇ ਸਾਹਿਤਕ ਇਕੱਠਾਂ ਵਿੱਚ ਗਾਏ ਲੋਕ ਪੱਖੀ ਇਨਕਲਾਬੀ ਗੀਤ ਹਮੇਸ਼ਾਂ ਹਮੇਸ਼ਾਂ ਸਾਡੇ ਨਾਲ ਰਹਿਣਗੇ। ਅਜਿਹੇ ਦਰਵੇਸ਼ ਮਨੁੱਖ ਦੇ ਵਿਛੋੜੇ ਤੇ ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਸਮੂਹ ਮੈਂਬਰਾਨ ਸੁਲੱਖਣ ਸਰਹੱਦੀ, ਮੱਖਣ ਕੁਹਾੜ, ਡਾ ਲੇਖ ਰਾਜ, ਮੰਗਤ ਚੰਚਲ, ਤਰਸੇਮ ਸਿੰਘ ਭੰਗੂ,ਡਾ ਰਾਜਵਿੰਦਰ ਕੌਰ,  ਸ਼ੀਤਲ ਸਿੰਘ ਗੁੰਨੋਪੁਰੀ, ਸੁਭਾਸ਼ ਦੀਵਾਨਾ, ਗੁਰਪ੍ਰੀਤ ਰੰਗੀਲਪੁਰ ,ਸੁਖਵਿੰਦਰ ਰੰਧਾਵਾ , ਗੁਰਮੀਤ ਬਾਜਵਾ ,ਰਾਜੇਸ਼ ਬੱਬੀ, ਸੁੱਚਾ ਸਿੰਘ ਪਸਨਾਵਾਲ ਅਤੇ ਸੋਹਣ ਸਿੰਘ  ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਅਮਰਜੀਤ ਗੁਰਦਾਸਪੁਰੀ ਦੀ ਮੌਤ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਦਸਿਆ ਗਿਆ।

 

Related posts

Leave a Reply