ਇਲਾਜ ਦੌਰਾਨ ਛੇਤੀ ਠੀਕ ਹੋਣ ਵਾਸਤੇ ਪੋਸ਼ਟਿਕ ਖੁਰਾਕ ਲਈ 500 ਰੁਪਏ ਰੋਜ਼ਾਨਾ ਤੱਕ ਦੇਣ ਦੀ ਵੀ ਸਰਕਾਰ ਵਲੋਂ ਵਿਵਸਥਾ: ਡਾ. ਰਾਜ ਕੁਮਾਰ ਚੱਬੇਵਾਲ

2025 ਤੱਕ ਪੰਜਾਬ ਸੂਬੇ ਨੂੰ ਟੀ.ਬੀ. ਮੁਕਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ: ਡਾ. ਰਾਜ ਕੁਮਾਰ ਚੱਬੇਵਾਲ
ਵਿਸ਼ਵ ਟੀ.ਬੀ. ਦਿਵਸ ਮੌਕੇ ਤੇ ਜਿਲਾ ਟੀ.ਬੀ. ਅਫਸਰ ਸ਼ਕਤੀ ਸ਼ਰਮਾ ਨਾਲ ਕੀਤਾ ਵਿਚਾਰ-ਵਟਾਂਦਰਾ
ਚੱਬੇਵਾਲ: -ਜਿਲਾ ਸਿਵਿਲ ਸਰਜਨ ਡਾ.ਰਣਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਵਿਸ਼ਵ ਟੀ.ਬੀ. ਦਿਵਸ ਦੇ ਮੌਕੇ ਤੇ ਜਿਲਾ ਟੀ.ਬੀ. ਅਫਸਰ ਡਾ. ਸ਼ਕਤੀ ਸ਼ਰਮਾ ਨੇ ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਸਰਕਾਰ ਦੇ 2025 ਤੱਕ ਸੂਬੇ ਨੂੰ ਟੀ.ਬੀ. ਮੁਕਤ ਕਰਨ ਦੇ ਮਿਸ਼ਨ ਸੰਬੰਧੀ ਅਹਿਮ ਮੁੱਦਿਆਂ ਤੇ ਚਰਚਾ ਕੀਤੀ।

ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਦੱਸਿਆ ਕਿ ਜਿਵੇਂ ਕਿ ਉਹ ਵੀ ਪੇਸ਼ੇ ਤੋਂ ਆਪ ਵੀ ਡਾਕਟਰ ਹਨ, ਟੀ.ਬੀ. ਇੱਕ ਬਹੁਤ ਹੀ ਜਾਨਲੇਵਾ ਬੀਮਾਰੀ ਹੈ ਅਤੇ ਪੂਰੇ ਵਿਸ਼ਵ ਵਿੱਚ ਲਗਭਗ 4000 ਮੌਤਾਂ ਰੋਜਾਨਾਂ ਹੁੰਦੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਪੋਲਿਓ ਦੀ ਤਰਾਂ ਟੀ.ਬੀ. ਨੂੰ ਵੀ ਜੜ ਤੋਂ ਮੁਕੰਮਲ ਖਤਮ ਕਰਨ ਲਈ ਵਚਨਬੱਧ ਹੈ ਅਤੇ ਸਰਕਾਰ ਵਲੋਂ ਇਸ ਸੰਬੰਧੀ ਬਹੁਤ ਉਪਰਾਲੇ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਰਾਜ ਦੇ ਹਰੇਕ ਜਿਲੇ ਵਿੱਚ ਟੀ.ਬੀ ਹਸਪਤਾਲ/ਟੀ.ਬੀ ਦੇ ਡਾਈਨੋਸਟਿਕ ਸੈਂਟਰਾਂ ਤੇ ਮੁਫਤ ਇਲਾਜ ਅਤੇ ਮੁਫਤ ਦਵਾਈਆਂ ਦੀ ਵਿਵਸਥਾ ਕੀਤੀ ਗਈ ਹੈ।

ਇੱਥੋ ਤੱਕ ਕਿ ਸਰਕਾਰ ਵਲੋਂ ਟੀ.ਬੀ ਦੇ ਮਰੀਜਾਂ ਨੂੰ ਇਲਾਜ ਦੌਰਾਨ ਛੇਤੀ ਠੀਕ ਹੋਣ ਵਾਸਤੇ ਪੋਸ਼ਟਿਕ ਖੁਰਾਕ ਲਈ 500 ਰੁਪਏ ਰੋਜ਼ਾਨਾ ਤੱਕ ਦੇਣ ਦੀ ਵੀ ਸਰਕਾਰ ਵਲੋਂ ਵਿਵਸਥਾ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਪੰਜਾਬ ਨੂੰ ਟੀ.ਬੀ. ਮੁਕਤ ਕਰਨ ਲਈ ਹਰ ਤਰਾਂ ਦੇ ਉਪਰਾਲੇ ਕਰ ਰਹੀ ਹੈ, ਉੱਥੇ ਅਸੀ ਸਾਰੇ ਵੀ ਸੰਕਲਪ ਲਈਏ ਕਿ ਟੀ.ਬੀ. ਨੂੰ ਵੀ ਪੋਲਿਓ ਦੀ ਤਰਾਂ ਜੜ ਤੋਂ ਮਿਟਾਉਣ ਲਈ ਹਰ ਸੰਭਵ ਉਪਰਾਲਾ ਕਰਾਂਗੇ। ਇਸ ਮਿਸ਼ਨ ਨੂੰ ਪੂਰਾ ਕਰਨ ਲਈ ਉਹਨਾਂ ਸਮੂਹ ਐਨ.ਜੀ.ਓ., ਸਾਰੀਆ ਸਰਕਾਰੀ ਤੇ ਗੈਰ-ਸਰਕਾਰ ਸੰਸਥਾਵਾਂ ਤੇ ਜਨਤਾ ਨੂੰ ਇਸ ਟੀਚੇ ਨੂੰ ਪੂਰਾ ਕਰਨ ਵਿੱਚ ਸਹਿਯੋਗ ਦੇਣ ਦੀ ਉਚੇਚੀ ਅਪੀਲ ਕੀਤੀ।

 



 

Related posts

Leave a Reply