ਉਪ ਮੰਡਲ ਮੈਜਿਸਟ੍ਰੇਟ ਪਠਾਨਕੋਟ ਵੱਲੋਂ (ਗੰਗਾ ਮੰਗਾ ਕਰਿਆਨਾ ਸਟੋਰ ) ਅਤੇ ਦੁਕਾਨ ਤੇ ਕੰਮ ਕਰਦੇ ਪੰਜ ਵਿਅਕਤੀਆਂ ਦੇ ਕਰਫਿਓ ਪਾਸ ਕੀਤੇ ਰੱਦ

ਉਪ ਮੰਡਲ ਮੈਜਿਸਟ੍ਰੇਟ ਪਠਾਨਕੋਟ ਵੱਲੋਂ ਕਰਫਿਓ ਦੀ ਉਲੰਘਣਾ ਕਰਨਾ ਤੇ (ਗੰਗਾ ਮੰਗਾ ਕਰਿਆਨਾ ਸਟੋਰ ) ਤੋਂ ਸਾਰੀਆਂ ਛੋਟਾਂ ਲਈਆਂ ਵਾਪਿਸ
(ਗੰਗਾ ਮੰਗਾ ਕਰਿਆਨਾ ਸਟੋਰ ) ਅਤੇ ਦੁਕਾਨ ਤੇ ਕੰਮ ਕਰਦੇ ਪੰਜ ਵਿਅਕਤੀਆਂ ਦੇ ਕਰਫਿਓ ਪਾਸ ਕੀਤੇ ਰੱਦ


ਪਠਾਨਕੋਟ: 24 ਅਪ੍ਰੈਲ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )
ਕੋਵਿਡ 19 ਦੇ ਪੰਜਾਬ ਵਿੱਚ ਫੈਲਣ ਕਾਰਨ ਪੰਜਾਬ ਸਰਕਾਰ ਵੱਲੋਂ 23 ਮਾਰਚ 2020 ਤੋਂ ਅਗਲੇ ਹੁਕਮਾਂ ਤੱਕ ਕਰਫਿਓ ਘੋਸ਼ਿਤ ਕੀਤਾ ਗਿਆ ਹੈ। ਕਰਫਿਓ ਦੋਰਾਨ ਲੋਕਾਂ ਨੂੰ ਰਿਆਇਤਾਂ ਦੇਣ ਲਈ ਜਿਲ•ਾ ਪ੍ਰਸਾਸਨ ਵੱਲੋਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਰਿਆਨਾ ਸਟੋਰ ਕੇਵਲ ਹੋਮ ਡਿਲਵਰੀ ਲਈ ਖੋਲਣ ਦੀ ਛੋਟ ਦਿੱਤੀ ਗਈ ਸੀ। ਇਹ ਪ੍ਰਗਟਾਵਾ ਸ. ਅਰਸਦੀਪ ਸਿੰਘ ਲੁਬਾਣਾ (ਪੀ.ਸੀ.ਐਸ.) ਉਪ ਮੰਡਲ ਮੈਜਿਸਟ੍ਰੇਟ ਪਠਾਨਕੋਟ ਨੇ ਕੀਤਾ।
ਉਨ•ਾਂ ਕਿਹਾ ਕਿ ਦੇਖਣ ਵਿੱਚ ਆਇਆ ਕਿ ਮੰਗਤ ਰਾਮ ਬਿਸੰਬਰ ਦਾਸ ਕਰਿਆਨਾ ਸਟੋਰ (ਗੰਗਾ ਮੰਗਾ ਕਰਿਆਨਾ ਸਟੋਰ ) ਲਾਈਟਾ ਵਾਲਾ ਚੋਕ ਜੋ ਕਿ ਕਰਿਆਨਾ ਸਟੋਰ ਵਲੋਂ ਹੋਮ ਡਿਲਵਰੀ ਕਰਨ ਦੀ ਬਜਾਏ ਗ੍ਰਾਹਕਾਂ ਨੂੰ ਆਪਣੀ ਦੁਕਾਨ ਤੇ ਆਉਂਣ ਲਈ ਕਿਹ ਰਿਹਾ ਹੈ। ਇਸ ਤੋਂ ਇਲਾਵਾ ਅਗਰ ਕਿਸੇ ਵਿਅਕਤੀ ਦੇ ਘਰ ਕਰਿਆਨਾ ਦੀ ਹੋਮ ਡਿਲਵਰੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਇਸ ਕਾਰਜ ਦੇ ਵੱਖ ਤੋਂ ਚਾਰਜ ਬਸੂਲ ਕੀਤੇ ਜਾਂਦੇ ਹਨ , ਇਸ ਦੇ ਨਾਲ ਹੀ ਨਿਰਧਾਰਤ ਕੀਤੇ ਗਏ ਸਮੇਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਇਨ•ਾਂ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਉਪਰੋਕਤ ਕਰਿਆਨਾ ਸਟੋਰ ਅਤੇ ਇਸ ਕਰਿਆਨਾ ਸਟੋਰ ਨਾਲ ਅਟੈਚ ਕੀਤੇ ਪੰਜ ਡਿਲਵਰੀ ਕਰਨ ਵਾਲੇ ਵਿਅਕਤੀਆਂ ਦੇ ਕਰਫਿਓ ਪਾਸ ਕੈਂਸਲ ਕੀਤੇ ਜਾਂਦੇ ਹਨ ਅਤੇ ਉਪਰੋਕਤ ਸਟੋਰ ਤੋਂ ਸਾਰੀਆਂ ਛੋਟਾਂ ਵਾਪਿਸ ਲੈਂਦਿਆਂ ਹੋਇਆ ਤੁਰੰਤ ਪ੍ਰਭਾਵ ਤੋਂ ਕਰਿਆਨਾ ਸਟੋਰ ਬੰਦ ਕੀਤਾ ਜਾਂਦਾ ਹੈ ।
ਫੋਟੋ ਕੈਪਸਨ: (24 ਅਪ੍ਰੈਲ 9) ਜਾਣਕਾਰੀ ਦਿੰਦੇ ਹੋਏ ਸ. ਅਰਸਦੀਪ ਸਿੰਘ ਲੁਬਾਣਾ (ਪੀ.ਸੀ.ਐਸ.) ਉਪ ਮੰਡਲ ਮੈਜਿਸਟ੍ਰੇਟ ਪਠਾਨਕੋਟ।

Related posts

Leave a Reply