ਏ.ਟੀ.ਐਮ ਦੀ ਵਰਤੋਂ ਕਰਨ ਮੌਕੇ ਅਹਿਤਿਆਤ ਵਜੋਂ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕੀਤੀ ਜਾਵੇ, ਸਵੇਰੇ 4 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲ•ੇ ਰਹਿਣਗੇ ਏ.ਟੀ.ਐਮ- DC ਅਪਨੀਤ ਰਿਆਤ

ਜਨਤਾ ਦੀ ਸੁਵਿਧਾ ਲਈ ਸਵੇਰੇ 4 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲ•ੇ ਰਹਿਣਗੇ ਏ.ਟੀ.ਐਮ
-ਜ਼ਿਲ•ਾ ਮੈਜਿਸਟਰੇਟ ਨੇ ਦਿੱਤੀ ਛੋਟ
-ਜ਼ਰੂਰੀ ਸੇਵਾਵਾਂ ਦੇਣ ਲਈ ਸਬ-ਡਵੀਜ਼ਨ ਪੱਧਰ ‘ਤੇ ਸਵੇਰੇ 11 ਤੋਂ 2 ਵਜੇ ਤੱਕ ਖੁੱਲ•ੇਗੀ ਬੈਂਕਾਂ ਦੀ ਇਕ ਮੇਨ ਬਰਾਂਚ
-ਸਿਰਫ ਜ਼ਰੂਰੀ ਸੇਵਾਵਾਂ ਦੇਣ ਵਾਲੇ ਹੀ ਬੈਂਕਿੰਗ ਸੇਵਾਵਾਂ ਦਾ ਲੈ ਸਕਣਗੇ ਲਾਭ
ਹੁਸ਼ਿਆਰਪੁਰ, 28 ਫਰਵਰੀ  (SPL. CORRESPONDENT YOGESH GUPTA):
ਜ਼ਿਲ•ਾ ਮੈਜਿਸਟਰੇਟ ਸ਼੍ਰੀਮਤੀ ਅਪਨੀਤ ਰਿਆਤ ਨੇ ਕਰਫ਼ਿਊ ਦੌਰਾਨ ਜਨਤਾ ਦੀ ਸੁਵਿਧਾ ਦਾ ਧਿਆਨ ਰੱਖਦੇ ਹੋਏ ਸਾਰੇ ਬੈਂਕਾਂ ਦੇ ਏ.ਟੀ.ਐਮ ਸਵੇਰੇ 4 ਵਜੇ ਤੋਂ 8 ਵਜੇ ਤੱਕ ਖੋਲ•ਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਜਨਤਾ ਨੂੰ ਕੈਸ਼ ਸਬੰਧੀ ਕਿਸੇ ਤਰ•ਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਆਪਣੇ ਆਦੇਸ਼ਾਂ ਵਿੱਚ ਜ਼ਿਲ•ਾ ਮੈਜਿਸਟਰੇਟ ਨੇ ਹਰ ਸਬ-ਡਵੀਜ਼ਨ ਵਿੱਚ ਜ਼ਰੂਰੀ ਸੇਵਾਵਾਂ ਦੇਣ ਲਈ ਹਰ ਬੈਂਕ ਦੀ ਇਕ ਮੇਨ ਬਰਾਂਚ ਨੂੰ ਖੋਲ•ਣ ਦੇ ਵੀ ਨਿਰਦੇਸ਼ ਦਿੱਤੇ ਹਨ ਅਤੇ ਇਹ ਬਰਾਂਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਖੁੱਲ•ੀ ਰਹੇਗੀ।

ਉਨ•ਾਂ ਕਿਹਾ ਕਿ ਇਸ ਸਮੇਂ ਦੌਰਾਨ ਜ਼ਿਲ•ੇ ਵਿੱਚ ਜ਼ਰੂਰੀ ਸੇਵਾਵਾਂ ਦੇ ਰਹੇ ਕਰਿਆਨੇ ਦੇ ਹੋਲਸੇਲਰ, ਰਿਟੇਲਰ, ਕੈਮਿਸਟ, ਪੈਟਰੋਲ ਪੰਪ, ਐਲ.ਪੀ.ਜੀ ਸੇਵਾਵਾਂ ਦੇਣ ਵਾਲੇ ਜਿਨ•ਾਂ ਨੂੰ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਅਧਿਕਾਰਤ ਕੀਤਾ ਗਿਆ ਹੈ, ਬੈਂਕਿੰਗ ਸੇਵਾਵਾਂ ਦਾ ਲਾਭ ਲੈ ਸਕਣਗੇ। ਉਨ•ਾਂ ਕਿਹਾ ਕਿ ਸਬੰਧਤ ਬੈਂਕਾਂ ਦੇ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਉਨ•ਾਂ ਦੇ ਘਰਾਂ ਤੋਂ ਬੈਂਕ ਜਾਣ ਲਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਛੋਟ ਰਹੇਗੀ।
ਜ਼ਿਲ•ਾ ਮੈਜਿਸਟਰੇਟ ਨੇ ਬੈਂਕ ਮੈਨੇਜਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਬੈਂਕਿੰਗ ਸੇਵਾ ਦੌਰਾਨ ਸੋਸ਼ਲ ਡਿਸਟੈਂਸ ਯਕੀਨੀ ਬਣਾਇਆ ਜਾਵੇ, ਬੈਂਕਾਂ ਵਿੱਚ ਪੁਖਤਾ ਸੈਨੇਟਾਈਜ ਸਮੇਤ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਰਕਰਾਰ ਰੱਖੀ ਜਾਵੇ। ਉਨ•ਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਏ.ਟੀ.ਐਮ ਦੀ ਵਰਤੋਂ ਕਰਨ ਮੌਕੇ ਅਹਿਤਿਆਤ ਵਜੋਂ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕੀਤੀ ਜਾਵੇ। ਉਨ•ਾਂ ਕਿਹਾ ਕਿ ਸਬੰਧਤ ਬੈਂਕ ਆਪਣੇ ਸਿਕਓਰਿਟੀ ਗਾਰਡ ਰਾਹੀਂ ਇਨ•ਾਂ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ।  

Related posts

Leave a Reply