ਐਕਟ੍ਰੈੱਸ ਮੰਦਿਰਾ ਬੇਦੀ ਦੇ ਪਤੀ 49 ਸਾਲ ਦੇ ਰਾਜ ਕੌਸ਼ਲ  ਦਾ ਅੱਜ ਸਵੇਰੇ ਦੇਹਾਂਤ

ਨਵੀਂ ਦਿੱਲੀ : ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ  ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਰਾਜ ਨੇ ਅਦਾਕਾਰ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 49 ਸਾਲ ਦੇ ਰਾਜ ਇਕ ਫਿਲਮਮੇਕਰ ਸਨ। ਉਨ੍ਹਾਂ ‘ਪਿਆਰ ਮੇਂ ਕਭੀ ਕਭੀ’ ਅਤੇ ‘ਸ਼ਾਦੀ ਕਾ ਲੱਡੂ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਣ ਕੀਤਾ ਸੀ।

ਜਾਣਕਾਰੀ ਅਨੁਸਾਰ ਰਾਜ ਕੌਸ਼ਲ ਦਾ ਦੇਹਾਂਤ ਬੁੱਧਵਾਰ ਸਵੇਰੇ 4.30 ਵਜੇ ਹੋਇਆ। ਰਾਜ ਕੌਸ਼ਲ ਦੇ ਦੇਹਾਂਤ ‘ਤੇ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਨੇ ਸੋਗ ਪ੍ਰਗਟਾਇਆ ਹੈ। ਮੰਦਿਰਾ ਬੇਦੀ ਤੇ ਰਾਜਕੌਸ਼ਲ ਦੇ ਦੋ ਬੇਟੇ ਤੇ ਇਕ ਬੇਟੀ ਹਨ।
ਇਹ ਜਾਣਕਾਰੀ ਸੈਲੀਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਇੰਸਟਾਗ੍ਰਾਮ ‘ਤੇ ਦਿੱਤੀ। ਉਨ੍ਹਾਂ ਰਾਜ ਕੌਸ਼ਲ (Raj Kaushal Passes Away) ਦੇ ਪਰਿਵਾਰ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਅਸੀਂ ਸਾਰੇ ਸਦਮੇ ‘ਚ ਹਾਂ ਕਿ ਮੰਦਿਰਾ ਬੇਦੀ ਦੇ ਪਤੀ ਤੇ ਐਡ ਫਿਲਮਮੇਕਰ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ।’

Related posts

Leave a Reply