ਐਡਵੋਕੇਟ ਬਲਜੀਤ ਸਿੰਘ ਪਾਹੜਾ ਬਣੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਰਾਣੀ ਉਪ ਪ੍ਰਧਾਨ ਬਣੀ April 12, 2021April 12, 2021 Adesh Parminder Singh Gutentor Advanced Text ਐਡਵੋਕੇਟ ਬਲਜੀਤ ਸਿੰਘ ਪਾਹੜਾ ਬਣੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਰਾਣੀ ਉਪ ਪ੍ਰਧਾਨ ਬਣੀ ਗੁਰਦਾਸਪੁਰ 11 ਅਪ੍ਰੈਲ ( ਅਸ਼ਵਨੀ ) :- ਨਗਰ ਕੌਂਸਲ ਚੋਣਾਂ ਦੋਰਾਨ ਕੋਈ ਵੀ ਉਮੀਦਵਾਰ ਮੁਕਾਬਲੇ ਵਿੱਚ ਨਾ ਆਉਣ ਕਾਰਨ ਬਿਨਾ ਮੁਕਾਬਲਾ ਕੌਂਸਲਰ ਬਨਣ ਤੋਂ ਬਾਅਦ ਅੱਜ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੂੰ ਸਮੂਹ 29 ਕੌਂਸਲਰਾਂ ਵੱਲੋਂ ਸਰਬ-ਸੰਮਤੀ ਦੇ ਨਾਲ ਨਗਰ ਕੌਂਸਲ ਗੁਰਦਾਸਪੁਰ ਦਾ ਪ੍ਰਧਾਨ ਚੁਣ ਲਿਆ ਗਿਆ ਜਦੋਕਿ ਕੌਂਸਲਰ ਰਾਣੀ ਨੂੰ ਉਪ ਪ੍ਰਧਾਨ ਚੁਣਿਆਂ ਗਿਆ । ਚੋਣ ਪ੍ਰਕਿਰਿਆ ਦੋਰਾਨ ਐਸ ਡੀ ਐਮ ਗੁਰਦਾਸਪੁਰ ਅਰਸ਼ਦੀਪ ਸਿੰਘ ਬੇਤੋਰ ਅਬਜਰਬਰ ਸ਼ਾਮਿਲ ਹੋਏ । ਜਦੋਕਿ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ ਵਿਸ਼ੇਸ਼ ਤੋਰ ਤੇ ਹਾਜ਼ਰ ਸਨ । ਅੱਜ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਦੀ ਚੋਣ ਲਈ ਸਮੂਹ ਕੌਂਸਲਰ ਨਗਰ ਕੌਂਸਲ ਦੇ ਦਫਤਰ ਹਾਜ਼ਰ ਹੋਏ ਇੱਥੇ ਕੌਂਸਲਰ ਪ੍ਰਸ਼ੋਤਮ ਲਾਲ ਭੁਚੀ ਨੇ ਪ੍ਰਧਾਨਗੀ ਲਈ ਵਾਰਡ ਨੰਬਰ ਦੋ ਤੋਂ ਕੌਂਸਲਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਦਾ ਨਾਂ ਪੇਸ਼ ਕੀਤਾ ਇਸ ਉੱਪਰ ਕੌਂਸਲਰ ਬਲਵਿੰਦਰ ਸਿੰਘ ਵੱਲੋਂ ਸਹਿਮਤੀ ਪ੍ਰਗਟਾਈ ਗਈ ਇਸ ਉਪਰਾਂਤ ਸਮੂਹ ਕੌਂਸਲਰਾਂ ਵੱਲੋਂ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੂੰ ਪ੍ਰਧਾਨ ਚੁਣ ਲਿਆ ਗਿਆ । ਇਸ ਉਪਰਾਂਤ ਸਮੂਹ ਕੌਂਸਲਰਾਂ ਵੱਲੋਂ ਵਾਰਡ ਨੰਬਰ ਦੀ ਕੌਂਸਲਰ ਰਾਣੀ ਨੂੰ ਉਪ ਪ੍ਰਧਾਨ ਚੁਣ ਲਿਆ ਗਿਆ । ਪ੍ਰਧਾਨ ਚੁਣੇ ਗਏ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਆਪਣੀ ਚੋਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ , ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ , ਸਥਾਨਕ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ ਅਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ । Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...