ਐਤਵਾਰ ਦੇ ਦਿਨ ਵੀ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਕਰੋਨਾ ਯੋਧੇ ਬਣ ਕੇ ਲੋਕਾਂ ਦਾ ਟੀਕਾਕਰਨ ਅਤੇ ਕਰੋਨਾ ਟੈਸਟਿੰਗ ਲਈ ਉਤਰੇ ਮੈਦਾਨ ਚੋਂ

ਐਤਵਾਰ ਦੇ ਦਿਨ ਵੀ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਕਰੋਨਾ ਯੋਧੇ ਬਣ ਕੇ ਲੋਕਾਂ ਦਾ ਟੀਕਾਕਰਨ ਅਤੇ ਕਰੋਨਾ ਟੈਸਟਿੰਗ ਲਈ ਉਤਰੇ ਮੈਦਾਨ ਚੋਂ

ਵੱਖ ਵੱਖ ਸਥਾਨਾਂ ਤੇ ਕੈਂਪ ਲਗਾ ਕੇ ਕੀਤਾ ਜਾ ਰਿਹਾ ਕੋਵਿਡ ਤੋਂ ਬਚਾਓ ਲਈ ਟੀਕਾਕਰਨ, ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੁਕ
ਪਠਾਨਕੋਟ: 16 ਮਈ ( ਰਜਿੰਦਰ ਸਿੰਘ ਰਾਜਨ ) ਜਿੱਥੇ ਇਕ ਪਾਸੇ ਸਾਰੇ ਲੋਕ ਅਤੇ ਕੋਰੋਨਾ ਮਹਾਂਮਾਰੀ ਤੋਂ ਆਪਣੇ ਪਰਿਵਾਰ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸਸਿ ਕਰ ਰਹੇ ਹਨ, ਘਰ੍ਹਾਂ ਦੇ ਅੰਦਰ ਹਨ। ਅਜਿਹੇ ਸਮੇਂ ਅੰਦਰ ਲੋਕਾਂ ਪ੍ਰਤੀ ਅਪਣੀਆਂ ਜਿਮ੍ਹੇਵਾਰੀਆਂ ਨਿਭਾਉਂਦੇ ਅਜਿਹੇ ਕਰਮਚਾਰੀ ਅਤੇ ਅਧਿਕਾਰੀ ਵੀ ਹਨ ਜੋ ਲੋਕ ਸੇਵਾਂ ਨੂੰ ਹਿੱਤ ਵਿੱਚ ਰੱਖ ਕੇ ਛੁੱਟੀ ਦੇ ਦਿਨ ਵੀ ਅਪਣੀ ਡਿਊਟੀ ਤੇ ਹਾਜ਼ਰ ਹਨ। ਜਿਕਰਯੋਗ ਹੈ ਕਿ ਇਸ ਸਮੇਂ ਸਿਹਤ ਵਿਭਾਗ, ਸਿੱਖਿਆ ਵਿਭਾਗ, ਸਰਕਾਰੀ ਦਫਤਰਾਂ ਦਾ ਅਮਲਾ ਜਿਨ੍ਹਾਂ ਦੀ ਡਿਊਟੀ ਕੋਵਿਡ ਦੇ ਦੋਰਾਨ ਲਗਾਈ ਗਈ ਹੈ,ਲੇਬਰ ਵਿਭਾਗ ਦੇ ਕਰਮਚਾਰੀ ਅਤੇ ਹੋਰ ਬਹੁਤ ਸਾਰੇ ਵਿਭਾਗ ਜੋ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਹੋਏ ਅਪਣੀ ਜਿਮ੍ਹੇਵਾਰੀ ਨਿਭਾ ਰਹੇ ਹਨ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨ੍ਹਾਂ ਦੋਰਾਨ ਲੇਬਰ ਵਿਭਾਗ ਨਾਲ ਰਜਿਸਟ੍ਰਰਡ ਉਸਾਰੀ ਕਾਮਿਆਂ ਨੂੰ ਟੀਕਾਕਰਨ ਕਰਨ ਲਈ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਉਸਾਰੀ ਕਾਮਿਆਂ ਦੀ ਕਰੋਨਾ ਟੈਸਟਿੰਗ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ। ਇਨ੍ਹਾਂ ਹੁਕਮਾਂ ਦੇ ਚਲਦਿਆਂ ਲੇਬਰ ਵਿਭਾਗ ਪਠਾਨਕੋਟ ਦੇ ਕਰਮਚਾਰੀ ਸ੍ਰੀ ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਅਤੇ ਸ੍ਰੀ ਅਮਿਤ ਕੁਮਾਰ ਸੀਨੀਅਰ ਸਹਾਇਕ ਲੇਬਰ ਵਿਭਾਗ ਪਠਾਨਕੋਟ ਵੱਲੋਂ ਐਤਵਾਰ ਦੇ ਦਿਨ ਵੀ ਜਿਲ੍ਹਾ ਪਠਾਨਕੋਟ ਦੀਆਂ ਵੱਖ ਵੱਖ ਥਾਵਾਂ ਤੇ ਕੈਂਪ ਲਗਾ ਕੇ ਮਜਦੂਰਾਂ ਦਾ ਟੀਕਾਕਰਨ ਕਰਵਾਇਆ ਉੱਥੇ ਹੀ ਵੱਖ ਵੱਖ ਥਾਵਾਂ ਤੇ ਕੈਂਪ ਲਗਾ ਕੇ ਕਰੋਨਾ ਤੋਂ ਬਚਾਓ ਕਰਨ ਲਈ ਲੇਬਰ ਨੂੰ ਜਾਗਰੁਕ ਵੀ ਕੀਤਾ ਅਤੇ ਲੇਬਰ ਦੀ ਕਰੋਨਾ ਟੈਸਟਿੰਗ ਵੀ ਕਰਵਾਈ ਗਈ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਉਪਰੋਕਤ ਅਧਿਕਾਰੀਆ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਹਦਾਇਤਾਂ ਨੂੰ ਲੋਕਾਂ ਤੱਕ ਪਹੁੰਚਾਣਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਦੀ ਜਿਮ੍ਹੇਦਾਰੀ ਬਣਦੀ ਹੈ। ਉਨ੍ਹਾਂ ਵੱਖ ਵੱਖ ਥਾਵਾਂ ਤੇ ਵੀ ਲੇਬਰ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਮਾਸਕ ਲਗਾ ਕੇ ਰੱਖੋ, ਸਮਾਜਿੱਕ ਦੂਰੀ ਬਣਾ ਕੇ ਰੱਖੋ ਅਤੇ ਅਗਰ ਕਰੋਨਾ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਜਲਦੀ ਤੋਂ ਜਲਦੀ ਕਿਸੇ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰੋ। ਉਨ੍ਹਾਂ ਕਿਹਾ ਕਿ ਅਸੀਂ ਜਾਗਰੁਕ ਹੋਵਾਂਗੇ ਤੱਦ ਹੀ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਕਰ ਸਕਦੇ ਹਾਂ ਅਪਣੇ ਸੂਬੇ ਨੂੰ ਅਪਣੇ ਸਹਿਰ ਨੂੰ ਅਪਣੇ ਜਿਲ੍ਹੇ ਨੂੰ ਕਰੋਨਾ ਮੁਕਤ ਬਣਾ ਸਕਦੇ ਹਾਂ।
ਉਨ੍ਹਾਂ ਦੱਸਿਆ ਕਿ  ਵਰਣਨਯੋਗ ਹੈ ਕਿ ਪੰਜਾਬ ਸਰਕਾਰ ਨੇ ਕੋਰੋਨਾ ਕਾਲ ਦੌਰਾਨ ਰਜਿਸਟਰਡ ਉਸਾਰੀ ਮਜਦੂਰਾਂ ਨੂੰ ਤਿੰਨ ਹਜਾਰ ਪ੍ਰਤੀ ਮਜਦੂਰ ਭੱਤਾ ਦੇਣ ਦਾ ਫੈਸਲਾ ਵੀ ਕੀਤਾ ਹੈ।  ਜੋ ਉਨ੍ਹਾਂ ਦੇ ਖਾਤਿਆਂ ਵਿਚ 15 -15 ਸੌ ਰੁਪਏ ਦੀਆਂ ਦੋ ਕਿਸਤਾਂ ਵਿਚ ਪਾਇਆ ਜਾਵੇਗਾ। 

Related posts

Leave a Reply