ਐਨਆਈਏ (NIA) ਦੀ ਟੀਮ ਵੱਲੋਂ ਹੁਸ਼ਿਆਰਪੁਰ ਦੇ ਦੋ ਥਾਵਾਂ ਤੇ ਛਾਪੇਮਾਰੀ

  • THE EDITOR  /  ਹੁਸ਼ਿਆਰਪੁਰ :  ਨੈਸ਼ਨਲ ਸਕਿਓਰਟੀ ਏਜੰਸੀ ਦੀਆਂ ਟੀਮਾਂ, ਜਿੱਥੇ ਪੂਰੇ ਪੰਜਾਬ ਭਰ ਵਿਚ ਛਾਪੇਮਾਰੀ ਕਰ ਰਹੀਆਂ ਹਨ,ਉਥੇ ਹੀ ਐਨਆਈਏ ਦੀ ਟੀਮ ਨੇ ਹੁਸ਼ਿਆਰਪੁਰ ਦੇ ਦੋ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਨੇ ਗੜਸ਼ੰਕਰ ਦੇ ਨਜ਼ਦੀਕ ਪੈਂਦੇ ਪਿੰਡ ਧਮਾਈ ਵਿਖੇ ਜਸਵੰਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਸਵੇਰੇ ਤੜਕਸਾਰ ਰੇਡ ਮਾਰੀ ਹੈ ਪਤਾ ਲੱਗਿਆ ਹੈ ਕਿ ਜਸਵੰਤ ਸਿੰਘ ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀ ਦੁਕਾਨਦਾਰੀ ਕਰ ਰਿਹਾ ਹੈ

,ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਉਸ ਦਾ ਸਬੰਧ ਕਿਹੜੇ ਕੇਸਾਂ ਨਾਲ ਹੈ। ਟੀਮ ਨੇ ਦੂਸਰੀ ਰੇਡ ਕਸਬਾ ਹਰਿਆਣਾ ਵਿਖੇ ਸਰਬਜੋਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਮਾਰੀ ਜੋ ਕਿ ਹਰਿਆਣਾ ਵਿਖੇ ਹੀ ਮੋਬਾਇਲਾਂ ਦੀ ਦੁਕਾਨ ਕਰ ਰਿਹਾ ਹੈ ਇਹ ਰਿਟਾਇਰਡ ਅਧਿਆਪਕ ਦਾ ਬੇਟਾ ਹੈ ਅਤੇ ਪਿਛਲੇ ਦਿਨੀਂ ਇਹ ਧਾਰਮਿਕ ਯਾਤਰਾ ਤੇ ਪਾਕਿਸਤਾਨ ਗਿਆ ਸੀ ਐੱਨਈਏ ਨੇ ਇਸ ਤੋਂ ਉਸ ਯਾਤਰਾ ਸਬੰਧੀ ਜ਼ਰੂਰ ਪੁੱਛ-ਗਿੱਛ ਕੀਤੀ ਹੈ। ਇਹ ਪਤਾ ਲੱਗਿਆ ਹੈ ਕਿ ਐਨਆਈਏ ਇਹਨਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਗਈ,ਬਲਕਿ ਇਹਨਾਂ ਨੂੰ ਦਿੱਲੀ ਵਿਖੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਿੰਨ ਅਗਸਤ ਨੂੰ ਦਿੱਲੀ ਬੁਲਾ ਲਿਆ ਹੈ।  ਇਹ ਜਿਕਰਯੋਗ ਹੈ ਕਿ ਐਨਆਈਏ ਅੱਜ ਪੰਜਾਬ ਵਿਚ ਛਾਪੇਮਾਰੀ ਕਰ ਰਹੀ ਹੈ ਮਾਲਵਾ ਖੇਤਰ ਵਿੱਚ ਪੈਂਦੇ ਜਿਲ੍ਹੇ ਮੁਕਤਸਰ ਅਤੇ ਮੋਗਾ ਦੇ ਪਿੰਡਾਂ ਵਿੱਚ ਵੀ ਛਾਪੇਮਾਰੀ ਕਰ ਰਹੀ ਹੈ ਹਾਲਾਂਕਿ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਛਾਪੇਮਾਰੀ ਗੈਂਗਸਰਾ ਜਾਂ ਫਿਰ ਅੱਤਵਾਦ ਨਾਲ ਸਬੰਧਿਤ ਕਿਸੇ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ

 

Related posts

Leave a Reply