ਐਨ ਆਰ ਆਈ ਨੋਜਵਾਨ ਦੀ ਭੇਤਭਰੀ ਹਾਲਤ ਵਿੱਚ ਹੋਈ ਮੋਤ ਸੱਤ ਨੋਜਵਾਨਾ ਵਿਰੁੱਧ ਮਾਮਲਾ ਦਰਜ

ਐਨ ਆਰ ਆਈ ਨੋਜਵਾਨ ਦੀ ਭੇਤਭਰੀ ਹਾਲਤ ਵਿੱਚ ਹੋਈ ਮੋਤ ਸੱਤ ਨੋਜਵਾਨਾ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 15 ਅਕਤੂਬਰ ( ਅਸ਼ਵਨੀ ) :- ਵਿਦੇਸ਼ ਤੋ ਵਿਆਹ ਕਰਾਉਣ ਲਈ ਆਏ ਐਨ ਆਰ ਆਈ ਨੋਜਵਾਨ ਦੀ ਭੇਤਭਰੀ ਹਾਲਤ ਵਿੱਚ ਮੋਤ ਹੋ ਜਾਣ ਤੇ ਮਿ੍ਰਤਕ ਦੀ ਮਾਤਾ ਦੀ ਸ਼ਿਕਾਇਤ ਤੇ ਪੁਲਿਸ ਸਟੇਸ਼ਨ ਤਿੱਬੜ ਦੀ ਪੁਲਿਸ ਸੱਤ ਨੋਜਵਾਨਾ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਮਿ੍ਰਤਕ ਰਘੁਬੀਰ ਸਿੰਘ ਦੀ ਮਾਤਾ ਸਤਵਿੰਦਰ ਕੋਰ ਵਾਸੀ ਭੁੱਲੇਚਕ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਸ ਦਾ ਬੇਟਾ 9 ਅਕਤੂਬਰ ਨੂੰ ਦੁਬਈ ਤੋ ਘਰ ਆਇਆ ਸੀ ਤੇ ਉਹ ਆਪਣੇ ਬੇਟੇ ਦਾ ਵਿਆਹ ਕਰਨ ਲਈ ਕੁੜੀ ਵੇਖਣ ਜਾਣ ਦੀ ਤਿਆਰੀ ਕਰ ਰਹੇ ਸਨ 10 ਅਕਤੂਬਰ ਦੀ ਸ਼ਾਮ ਨੂੰ ਉਸ ਨੇ ਰਘੁਬੀਰ ਨੂੰ ਫ਼ੋਨ ਕੀਤਾ ਤਾਂ ਰਘੁਬੀਰ ਨੇ ਦਸਿਆਂ ਕਿ ਉਹ ਆਪਣੇ ਦੋਸਤਾਂ ਦੇ ਨਾਲ ਹੈ ਤੇ ਕੁਝ ਦੇਰ ਬਾਅਦ ਘਰ ਆ ਜਾਵੇਗਾ ਉਸ ਤੋ ਬਾਅਦ ਰਘੁਬੀਰ ਦਾ ਫ਼ੋਨ ਬੰਦ ਹੋ ਗਿਆ । 11 ਅਕਤੂਬਰ ਨੂੰ ਕਿਸੇ ਨੇ ਉਹਨਾਂ ਨੂੰ ਦਸਿਆਂ ਕਿ ਰਘੁਬੀਰ ਬੱਬੇਹਾਲੀ ਨਹਿਰ ਦੇ ਨੇੜੇ ਜਖਮੀ ਹਾਲਤ ਵਿੱਚ ਪਿਆਂ ਹੈ ਉਹ ਜਦੋਂ ਰਘੁਬੀਰ ਨੂੰ ਇਲਾਜ ਕਰਾਉਣ ਲਈ ਹੱਸਪਤਾਲ ਲੇ ਕੇ ਗਏ ਤਾਂ ਡਾਕਟਰਾ ਨੇ ਦਸਿਆਂ ਕਿ ਰਘੁਬੀਰ ਦੀ ਮੋਤ ਹੋ ਚੁੱਕੀ ਹੈ । ਰਘੁਬੀਰ ਸਿੰਘ ਦੇ ਭਰਾ ਦਲਬੀਰ ਸਿੰਘ ਨੇ ਦਸਿਆਂ ਕਿ ਰਘੁਬੀਰ ਸਿੰਘ ਦੇ ਕੋਲ 90 ਹਜ਼ਾਰ ਰੁਪਈਆ ਦੇ ਮੁੱਲ ਦਾ ਮੋਬਾਇਲ ਫ਼ੋਨ ਸੀ ਇਕ ਸੋਨੇ ਦਾ ਕੜਾ ਅਤੇ ਵਿਦੇਸ਼ੀ ਕਰੰਸੀ ਵੀ ਸੀ ਇਹ ਸਾਰਾ ਸਮਾਨ ਗਾਇਬ ਹੈ । ਪੁਲਿਸ ਵੱਲੋਂ ਗੋਪੀ ਪੁੱਤਰ ਲਖਵਿੰਦਰ ਸਿੰਘ , ਗੋਪੀ ਪੁੱਤਰ ਮੱਖਣ ਸਿੰਘ , ਜੋਤੀ ਪੁੱਤਰ ਮੰਗਲ ਸਿੰਘ , ਜੋਨੀ ਮਸੀਹ ਪੁੱਤਰ ਪਿਆਰਾਂ ਮਸੀਹ , ਮੰਨਾਂ ਮਸੀਹ ਪੁੱਤਰ ਗੁੱਗਾ ਮਸੀਹ , ਸੋਹਨ ਮਸੀਹ ਪੁੱਤਰ ਚੰਨਣ ਮਸੀਹ ਅਤੇ ਸੁਨੀਲ ਮਸੀਹ ਪੁੱਤਰ ਲੱਬਾ ਮਸੀਹ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply