ਐਸਐਸਪੀ ਨਵਜੋਤ ਮਾਹਲ ਦੇ ਹੁਕਮਾਂ ਤੇ ਡੀਐਸਪੀ ਦਲਜੀਤ ਸਿੰਘ ਖੱਖ ਨੇ ਨਸ਼ਾ ਤਸਕਰਾਂ ਤੇ ਕੱਸੀ ਨਕੇਲ, 18 ਹਜ਼ਾਰ ਕਿੱਲੋ ਲਾਹਣ ਅਤੇ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ

ਐਸਐਸਪੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ ਤੇ ਡੀਐਸਪੀ ਦਲਜੀਤ ਸਿੰਘ ਖੱਖ ਨੇ ਨਸ਼ਾ ਤਸਕਰਾਂ ਤੇ ਕੱਸੀ ਨਕੇਲ, 18 ਹਜ਼ਾਰ ਕਿੱਲੋ ਲਾਹਣ ਅਤੇ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ

ਟਾਂਡਾ ਉੜਮੁੜ (ਚੌਧਰੀ )

ਅੱਜ ਬੁੱਧਵਾਰ ਨੂੰ ਟਾਂਡਾ ਪੁਲਿਸ ਦੀ ਟੀਮ ਨੇ ਐਸਐਸਪੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ  ਅਤੇ ਐਸ ਪੀ ਰਵਿੰਦਰਪਾਲ ਸੰਧੂ ਦੇ  ਦਿਸ਼ਾ ਨਿਰਦੇਸ਼ਾਂ ਤਹਿਤ ਕੰਡੇ ਅਬਦੁੱਲਾਪੁਰ ਮੰਡਲ ਬਿਆਸ ਦਰਿਆ ਵਿਖੇ ਇੱਕ ਵਿਸ਼ਾਲ ਸਰਚ ਅਭਿਆਨ ਚਲਾਇਆ।

 

ਆਬਕਾਰੀ ਵਿਭਾਗ ਦੇ ਸਟਾਫ ਨੇ ਡੀਐਸਪੀ ਟਾਂਡਾ ਦਲਜੀਤ ਸਿੰਘ ਖੱਖ ਅਤੇ ਥਾਣਾ  ਇੰਚਾਰਜ ਟਾਂਡਾ ਬਿਕਰਮ ਸਿੰਘ ਦੀ ਅਗਵਾਈ ਵਿੱਚ ਤਲਾਸ਼ੀ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ।

ਇਸ ਦੌਰਾਨ 18 ਹਜ਼ਾਰ ਕਿੱਲੋ ਲਾਹਣ ਅਤੇ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਵੀ ਕਿਸੇ ਅਣਪਛਾਤੇ ਸਮੱਗਲਰ ਵੱਲੋਂ ਸਾਈਡ ਤੋਂ ਲੁਕੀਆਂ ਪਾਈਆਂ ਗਈਆਂ । ਬਰਾਮਦ ਕੀਤਾ ਲਹਾਨ ਮੌਕੇ ‘ਤੇ ਨਸ਼ਟ ਕੀਤਾ ਗਿਆ ।

ਇਸ ਦੌਰਾਨ ਡੀਐਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਇਲਾਕੇ ਦੀਆਂ ਪੁਲਿਸ ਟੀਮਾਂ ਨਿਰੰਤਰ ਤਿਆਰ ਹਨ ਅਤੇ ਸਮਾਜ ਵਿਰੋਧੀ ਅਨਸਰਾਂ   ਖਿਲਾਫ ਸ਼ਿਕੰਜਾ ਕੱਸਣ ਲਈ ਲਗਾਤਾਰ ਛਾਪੇ ਮਾਰੇ ਜਾਣਗੇ। ਡੀਐਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਸ਼ਰਾਬ ਦੇ ਤਸਕਰਾਂ ਨੂੰ ਬਖ਼ਸ਼ਾਂਗੇ ਨਹੀਂ ਤੇ ਆਣ ਵਾਲੇ ਦਿਨਾਂ ਚ ਹੋਰ ਖੁਲਾਸੇ ਹੋਣਗੇ। 

Related posts

Leave a Reply