ਐਸ਼ ਐਸ‌ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਕਰੋਨਾ ‌‌‌‌‌‌‌‌ਵਾਇਰਸ ਦੇ ਸਬੰਧ ਵਿੱਚ ਕੀਤਾ ਅਵੇਅਰ

 

 
ਬਟਾਲਾ (ਅਵਿਨਾਸ਼ , ਸੰਜੀਵ ਨੲੀਅਰ) ਕਰੋਨਾ ਵਾਇਰਸ ਨਾ ਦੀ ਮਹਾਂਮਾਰੀ ਨੇ ਜਿਥੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ ਉਥੇ ਭਾਰਤ ਅਤੇ ਪੰਜਾਬ ਅੰਦਰ ਲਗਾਤਾਰ ਕਰਫਿਊ ਦੇ ਹਲਾਤ ਬਣੇ ਨੇ। ਅਜਿਹੇ ਵਿਚ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ 244 ਕਰੋਨਾ ਕੇਸ ਸਾਹਮਣੇ ਆਏ ਹਨ।ਪਰ ਜੇਕਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਬਟਾਲਾ ਵੱਲ ਝਾਤ ਮਾਰੀਏ ਤਾਂ ਅਜੇ ਤੱਕ ਇਕ ਵੀ ਕਰੋਨਾ ਕੇਸ ਸਾਹਮਣੇ ਨਹੀਂ ਆਇਆ ਕਿਉਂਕਿ ਐਸ ਐਸ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਦੇ ਸਾਰੇ ਅਫਸਰ ਅਤੇ ਸਾਰੀਆਂ ਟੀਮਾਂ ਦਿਨ ਰਾਤ ਇਸ ਮੁਹਿੰਮ ਵਿਚ ਜੁਟੀਆਂ ਨਜ਼ਰ ਆ ਰਹੀਆਂ ਹਨ। ਖੁਦ ਐਸ ਐਸ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਇਨ੍ਹਾਂ ਨੂੰ ਲੀਡ ਕਰਦੇ ਅਤੇ ਗਰਾਉਂਡ ਜ਼ੀਰੋ ਲੇਵਲ ਤੇ ਕੰਮ ਕਰਦੇ ਨਜ਼ਰ ਆਉਂਦੇ ਹਨ, ਅਜਿਹਾ ਕੁਝ ਉਦੋਂ ਦੇਖਣ ਨੂੰ ਮਿਲਿਆ ਜਦੋਂ ਗਾਂਧੀ ਕੈਪ ਬਟਾਲਾ ਜਿਥੇ ਲੋਕ ਬਾਰ ਬਾਰ ਘਰਾਂ ਤੋਂ ਨਿਕਲਦੇ ਅਤੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਉਂਦੇ ਹਨ ਐਸ ਐਸ ਪੀ ਬਟਾਲਾ ਆਪਣੀ ਪੁਲਿਸ ਪਾਰਟੀ ਸਮੇਤ ਪੁੰਹਚੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਅਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਕਨੇਡੀਅਨ ਦੁਆਬਾ ਟਾਈਮ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕ ਜ਼ਿਆਦਾ ਜਾਗਰੂਕ ਨਹੀਂ ਹਨ ਇਸ ਲਈ ਉਨ੍ਹਾਂ ਖੁਦ ਇਥੇ ਆ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਰੋਨਾ ਤੋਂ ਬੱਚਣ ਲਈ ਘਰਾਂ ਵਿਚ ਰਹਿਣ ਲਈ ਕਿਹਾ।

Related posts

Leave a Reply