ਐਸ.ਆਈ ਤੇ ਨਸ਼ਾ ਤਸਕਰ ਨੂੰ ਪੈਸੇ ਲੈ ਕੇ ਛੱਡਣ ਦਾ ਦੋਸ਼, ਗ੍ਰਿਫਤਾਰ

ਮੋਹਾਲੀ : – ਮੋਹਾਲੀ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸੁਖਮੰਦਰ ਸਿੰਘ (49) ਨੂੰ ਐਸ.ਟੀ.ਐਫ ਨੇ ਇੱਕ ਨਸ਼ਾ ਸਪਲਾਇਰ ਤੋਂ ਕਰੀਬ ਸਾਢੇ ਸੱਤ ਲੱਖ ਰੁਪਏ ਲੈ ਕੇ ਛੱਡਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੁਖਮੰਦਰ ਸਿੰਘ ਮੋਹਾਲੀ ਦੇ ਸਨੇਟਾ ਪੁਲਿਸ ਚੌਕੀ ਦੇ ਇੰਚਾਰਜ ਵਜੋਂ ਤਾਇਨਾਤ ਸੀ। ਉਸਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।

ਸੁਖਮੰਦਰ ਸਿੰਘ ਦਾ ਪੁਲਿਸ ਲਾਈਨਾਂ ਵਿਚ ਤਬਾਦਲਾ ਕਰਨ ਵਾਲੇ ਮੁਹਾਲੀ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸੁਖਮੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਸੀ ਅਤੇ ਵਿਭਾਗੀ ਜਾਂਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਇਸ ‘ਚ ਹੋਰ ਵੀ ਅਧਿਕਾਰੀ ਸ਼ਾਮਲ ਸਨ ਜਾਂ ਨਹੀਂ।

 

ਕੁਲਦੀਪ ਸਿੰਘ ਦੀਪਾ ਅਤੇ ਚਾਰ ਹੋਰਨਾਂ ਨੂੰ ਐਸਟੀਐਫ ਨੇ 370 ਗ੍ਰਾਮ ਹੈਰੋਇਨ, ਢਾਈ ਲੱਖ ਰੁਪਏ ਦੀ ਡਰੱਗ ਮਨੀ ਅਤੇ ਸੋਨੇ ਦੇ ਗਹਿਣਿਆਂ ਸਣੇ ਕਾਬੂ ਕੀਤਾ ਸੀ। ਐਸਟੀਐਫ ਨੇ ਇਹ ਗ੍ਰਿਫਤਾਰੀਆਂ ਮੁਹਾਲੀ ਦੇ ਸੈਕਟਰ 76 ਦੇ ਰਾਧਾ ਸਵਾਮੀ ਚੌਕ ਨੇੜੇ ਕੀਤੀਆਂ।

ਕੁਲਦੀਪ ਦੀਪੇ ਨੇ ਪੁੱਛਗਿੱਛ ਦੌਰਾਨ ਐਸਟੀਐਫ ਨੂੰ ਦੱਸਿਆ ਕਿ ਮੁਹਾਲੀ ਪੁਲਿਸ ਨੇ ਉਸਨੂੰ 12 ਮਈ ਨੂੰ  ਜੁਡੀਸ਼ੀਅਲ ਕੋਰਟ ਕੰਪਲੈਕਸਾਂ ਦੇ ਨੇੜਿਉਂ 8 ਗ੍ਰਾਮ ਹੈਰੋਇਨ ਸਮੇਤ ਫੜਿਆ ਸੀ। ਕੁਲਦੀਪ ਨੇ ਦੋਸ਼ ਲਾਇਆ ਕਿ ਉਸਨੇ ਖੁਦ ਨੂੰ ਛੱਡਣ ਦੇ ਬਦਲੇ ਪੁਲਿਸ ਨੂੰ ਤਿੰਨ ਕਿਸ਼ਤਾਂ ਵਿੱਚ 7.3 ਲੱਖ ਅਦਾ ਕੀਤੇ। ਸੁਖਮੰਦਰ ਉਸ ਸਮੇਂ ਜ਼ਿਲ੍ਹਾ ਨਾਰਕੋਟਿਕਸ ਸੈੱਲ ਦਾ ਇੰਚਾਰਜ ਸੀ।

ਐਸਟੀਐਫ ਨੇ ਸੁਖਮੰਦਰ ਤੋਂ ਮੁਲਜ਼ਮ ਕੁਲਦੀਪ ਨਾਲ ਸਬੰਧਤ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਸਰਕਾਰੀ ਵਕੀਲ ਵਰੁਣ ਸ਼ਰਮਾ ਨੇ ਪੈਸੇ ਦੀ ਵਸੂਲੀ ਲਈ ਉਸ ਦੇ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨੇ ਕੁਲਦੀਪ ਕੋਲੋਂ 2 ਮੋਬਾਈਲ ਫੋਨ ਬਰਾਮਦ ਕੀਤੇ ਸਨ, ਜਿਨ੍ਹਾਂ ਵਿੱਚੋਂ ਇੱਕ ਐਸਆਈ ਤੋਂ ਬਰਾਮਦ ਹੋਇਆ ਸੀ।

 

ਨਸ਼ਾ ਤਸਕਰ ਕੁਲਦੀਪ ਦੀਪੇ ਨੇ ਐਸ.ਟੀ.ਐਫ ਨੂੰ ਦੱਸਿਆ ਕਿ ਸੁਖਮੰਦਰ ਕੁਰਾਲੀ ਵਿਖੇ ਉਸ ਦੇ ਘਰ ਗਿਆ ਸੀ ਅਤੇ ਉਸਦੀ ਪਤਨੀ ਸਰਬਜੀਤ ਤੋਂ 1.3 ਲੱਖ ਵਸੂਲੇ। ਉਸਨੇ ਕਿਹਾ ਕਿ ਐੱਸ.ਆਈ ਨੇ ਉਸਦੇ ਪਰਿਵਾਰ ਨੂੰ ਇਸ ਕੇਸ ਵਿਚ ਫਸਾਉਣ ਦੀ ਧਮਕੀ ਵੀ ਦਿੱਤੀ ਸੀ। ਉਸ ਤੋਂ ਪਹਿਲਾਂ ਸੁਖਮੰਦਰ ਨੇ 2 ਲੱਖ ਇੱਕ ਅਤੇ 4 ਲੱਖ ਇੱਕ, ਅਲੱਗ ਤੋਂ ਪੈਸੇ ਵਸੂਲ ਲਏ ਸਨ।

Related posts

Leave a Reply