ਐਸ.ਆਈ ਹਰਜੀਤ ਸਿੰਘ ਦੀ ਬਹਾਦਰੀ ‘ਤੇ ਦੇਸ਼ ਨੂੰ ਮਾਣ-ਐਸ.ਐਸ.ਪੀ.-ਐੋਸ.ਐਸ.ਪੀ. ਦੀਪਕ ਹਿਲੋਰੀ

ਐਸ.ਆਈ ਹਰਜੀਤ ਸਿੰਘ ਦੀ ਬਹਾਦਰੀ ‘ਤੇ ਦੇਸ਼ ਨੂੰ ਮਾਣ-ਐਸ.ਐਸ.ਪੀ.
ਮੈਨੂੰ ਇਹ ਕਹਿਣ ਵਿਚ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ‘ਮੈਂ ਵੀ ਹਰਜੀਤ ਸਿੰਘ’ ਹਾਂ-ਐੋਸ.ਐਸ.ਪੀ.
ਪਠਾਨਕੋਟ, 27 ਅਪ੍ਰੈਲ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਸ੍ਰੀ ਦੀਪਕ ਹਿਲੋਰੀ ਐੋਸ.ਐਸ.ਪੀ.  ਨੇ ਕਿਹਾ ਕਿ ਐਸ.ਆਈ ਹਰਜੀਤ ਸਿੰਘ ਦੀ ਬਹਾਦਰੀ ‘ਤੇ ਦੇਸ਼ ਨੂੰ ਮਾਣ ਹੈ ਅਤੇ ਮੈਨੂੰ ਇਹ ਕਹਿਣ ਵਿਚ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ‘ਮੈਂ ਵੀ ਹਰਜੀਤ ਸਿੰਘ ਹਾਂ।’


ਐੋਸ.ਐਸ.ਪੀ. ਪਠਾਨਕੋਟ ਨੇ ਕਿਹਾ ਕਿ ਐਸ.ਆਈ ਹਰਜੀਤ ਸਿੰਘ ਨੇ ਕਰੋਨਾ ਵਾਇਰਸ ਵਿਰੁੱਧ ਆਪਣੀ ਡਿਊਟੀ ਬਾਖੂਬੀ ਨਾਲ ਨਿਭਾਈ ਹੈ ਅਤੇ ਜੋ ਦੂਸਰਿਆਂ ਲਈ ਪ੍ਰੇਰਨਾ ਸਰੋਤ ਹੈ। ਉਨਾਂ ਅੱਗੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜੋ ਕਰਮਚਾਰੀ ਲੋਕਾਂ ਦੀ ਜਾਨ ਬਚਾਉਣ ਵਿਚ ਲੱਗੇ ਹੋਏ ਹਨ, ਉਨਾਂ ‘ਤੇ ਸ਼ਰਮਨਾਕ ਹਮਲਾ ਕੀਤਾ ਗਿਆ, ਜੋ ਦੁੱਖ ਵਾਲੀ ਗੱਲ ਹੈ। ਮੈਂ ਕਰੋਨਾ ਵਾਇਰਸ ਵਿਰੁੱਧ ਲੜ ਰਹੇ ਸਾਰੇ ਬਹਾਦਰ ਯੋਧਿਆ ਨੂੰ ਸਲਾਮ ਕਰਦਾ ਹਾਂ, ਜੋ ਦੁਨੀਆਂ ਭਰ ਵਿਚ ਫੈਲੀ ਮਹਾਂਮਾਰੀ ਕਰੋਨਾ ਵਾਇਰਸ ਤੋਂ ਬਚਾਅ ਲਈ ਕੰਮ ਰਹੇ ਹਨ।
ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਨੇ ਕਿਹਾ ਕਿ ਕਰੋਨਾ ਵਾਇਰਸ ਤੋਂ ਬਚਾਅ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਲਈ ਆਪਣੇ ਫਰਜ਼ ਅਦਾ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜ਼ਿਲ•ਾ ਪਠਾਨਕੋਟ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਕਰੋਨਾ ਵਾਇਰਸ ਤੋਂ ਬਚਾਅ ਲਈ ਦਿਨ ਰਾਤ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ, ਗੱਲ ਚਾਹੇ ਬੀ.ਐਲ.ਓਜ਼ ਦੀ ਹੋਵੇ, ਮੰਡੀ ਮੈਜਿਸਟਰੇਟ, ਸਪੈਸ਼ਲ ਮੈਜਿਸਟਰੇਟ, ਸਫਾਈ ਕਰਮਚਾਰੀ, ਸਿਹਤ ਵਿਭਾਗ, ਪੁਲਿਸ ਨਾਕਿਆਂ ਤੇ ਡਿਊਟੀ ਕਰਨ ਵਾਲੇ ਕਰਮਚਾਰੀ/ਅਧਿਕਾਰੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੀ, ਸਾਰਿਆਂ ਵਲੋਂ ਆਪਣੀਆਂ ਸੇਵਾਵਾਂ ਨਿਰੰਤਰ ਨਿਭਾਈਆਂ ਜਾ ਰਹੀਆਂ ਹਨ।
ਜਿਕਰਯੋਗ ਹੈ ਕਿ ਅੱਜ ਜਿਲ•ਾ ਪਠਾਨਕੋਟ ਵਿੱਚ ਹਰੇਕ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਵੱਲੋਂ ਮੈਂ ਵੀ ਹਰਜੀਤ ਸਿੰਘ’ ਨਾਂਅ ਦੇ ਬੈਜ ਲਗਾਏ ਗਏ। ਜਿਕਰਯੋਗ ਹੈ ਕਿ ਬੀਤੀ 12 ਅਪ੍ਰੈਲ ਨੂੰ ਪਟਿਆਲਾ ਵਿਖੇ ਐਸ.ਆਈ ਹਰਜੀਤ ਸਿੰਘ ਦਾ ਡਿਊਟੀ ਦੋਰਾਨ ਨਿਹੰਗਾਂ ਵਲੋਂ ਗੁੱਟ ਵੱਢ ਦਿੱਤਾ ਗਿਆ ਸੀ, ਜਿਸ ਦੀ ਦੇਸ਼ ਭਰ ਵਿਚ ਨਿੰਦਾ ਕੀਤੀ ਗਈ ਸੀ।

Related posts

Leave a Reply