ਐਸ ਡੀ ਸਕੂਲ ਪਠਾਨਕੋਟ ਦੇ ਖੇਡ ਸਟੇਡੀਅਮ ਦੇ ਬਾਹਰ ਵਾਲੀ ਮੁੱਖ ਸੜਕ ਦਾ ਬਹੁਤ ਬੁਰਾ ਹਾਲ ਹੈ : ਰਮੇਸ਼ ਢੋਲਾ

ਐਸ ਡੀ ਸਕੂਲ ਪਠਾਨਕੋਟ ਦੇ ਖੇਡ ਸਟੇਡੀਅਮ ਦੇ ਬਾਹਰ ਵਾਲੀ ਮੁੱਖ ਸੜਕ ਦਾ ਬਹੁਤ ਬੁਰਾ ਹਾਲ ਹੈ : ਰਮੇਸ਼ ਢੋਲਾ  

ਪਠਾਨਕੋਟ, 29 ਮਈ (ਰਜਿੰਦਰ ਸਿੰਘ ਰਾਜਨ) ਐਸ ਡੀ ਸਕੂਲ ਪਠਾਨਕੋਟ ਦੇ ਖੇਡ ਸਟੇਡੀਅਮ ਦੇ ਬਾਹਰ ਵਾਲੀ ਮੁੱਖ ਸੜਕ ਦਾ ਬਹੁਤ ਬੁਰਾ ਹਾਲ ਹੈ।  ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਪੰਜਾਬ ਦੇ ਜਾਇੰਟ ਸੈਕਟਰੀ ਰਮੇਸ਼ ਢੋਲਾ ਨੇ ਉਕਤ  ਸਬੰਧੀ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਇਹ ਸ਼ਹਿਰ ਦਾ ਅਹਿਮ ਰੋਡ ਹੈਂ ਅਤੇ ਅੱਧਾ ਸ਼ਹਿਰ ਇਸ ਰੋਡ ਤੋਂ ਆਉਂਦਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਹੈ ਪਿਛਲੇ 25 ਦਿਨਾਂ ਤੋਂ ਇਹ ਰੋਡ ਹਾਦਸਿਆਂ ਦਾ ਕਾਰਨ ਬਣਿਆ ਹੋਇਆ ਹੈ। ਉਹਨਾਂ ਇਹ ਵੀ ਕਿਹਾ ਕਿ ਅੱਧੀ ਸੜਕ ਬਣਾ ਦਿੱਤੀ ਗਈ ਹੈ ਅਤੇ ਅੱਧੀ ਸੜਕ ਨੂੰ ਵਿਚਾਲੇ ਹੀ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਉਥੇ ਵੱਖ ਵੱਖ ਵਾਹਨਾਂ ਦੇ ਟਾਇਰ ਫਟ ਰਹੇ ਹਨ ਉੱਥੇ ਸ਼ਾਕਰ ਖ਼ਰਾਬ ਹੋ ਰਹੇ ਹਨ । ਉਨਾ ਦੱਸਿਆ ਕਿ ਇਥੇ ਵਾਹਣ ਉੱਚੇ-ਉੱਚੇ ਲੋਹੇ ਦੇ ਸਰੀਏ ਵਿਚ ਫਸ ਜਾਂਦੇ ਹਨ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਸ਼ਹਿਰ ਦੇ ਰਾਜ ਨੇਤਾ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਕੁੰਭ ਕਰਨੀ ਨੀਦ ਸੁਤੇ ਪਏ ਹਨ।

ਉਨ੍ਹਾਂ ਦੱਸਿਆ ਕਿ ਉਹ ਅੱਜ ਖੁਦ ਇਸ ਸੜਕ ਉੱਤੇ ਆਏ ਅਤੇ ਇਸ ਮੰਦਹਾਲੀ ਸੜਕ ਨੂੰ ਦੇਖਿਆ। ਉਹਨਾਂ ਨੇ ਸਰਕਾਰ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਕਤ ਸੜਕ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਦਾ ਜਲਦੀ ਤੋਂ ਜਲਦੀ ਨਿਰਮਾਣ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਇਸ ਮੌਕੇ ਸ੍ਰੀ ਢੋਲਾ ਤੋਂ ਇਲਾਵਾ ਬਲਾਕ ਪ੍ਰਧਾਨ ਕਮਲ ਦੇਵਗਨ, ਮੁਨੀਸ਼ ਸ਼ਰਮਾ, ਅਤੁਲ ਕੁਮਾਰ ਅਤੇ ਪ੍ਰਮੋਦ ਪਟੇਲ ਆਦਿ ਆਗੂ ਸ਼ਾਮਲ ਸਨ ਉਹਨਾਂ ਨੇ ਵੀ ਅਧਿਕਾਰੀਆਂ ਨੂੰ ਮੁਖ ਸੜਕ ਦਾ ਨਿਰਮਾਣ ਜਲਦੀ ਕਰਾਉਣ ਦੀ ਅਪੀਲ ਕੀਤੀ ਤਾਂ ਜੋ ਲੋਕ ਸੜਕ ਦੁਰਘਟਨਾ ਦਾ ਸ਼ਿਕਾਰ ਨਾ ਹੋ ਸਕਣ।

Related posts

Leave a Reply