ਐਸ ਸੀ ਅਤੇ ਇਲੈਕਸ਼ਨ ਕਮਿਸ਼ਨਰ ਸਿਆਸੀ ਪਾਰਟੀਆਂ ਦੇ ਦਲ ਬਦਲੂਆਂ ਉਪਰ ਕਨੂੰਨ ਬਣਾਵੇ : ਪੰਡੋਰੀ ਅਰਾਈਆਂ


ਗੜ੍ਹਦੀਵਾਲਾ 30 ਅਪ੍ਰੈਲ (ਚੌਧਰੀ) : ਅੱਜ ਦੇਸ਼ ਅੰਦਰ ਹਰ ਸਿਆਸੀ ਪਾਰਟੀ ਦਲਬਦਲੁਆਂ ਦੀ ਸਿਆਸਤ ਖੇਡ ਰਹੀ ਹੈ ਜਿਸ ਨਾਲ ਦੇਸ ਆਦਰ ਗੂੰਡਾ ਗਰਦੀ ਨੂੰ ਬਲ ਮਿਲਦਾ ਹੈ ਅਤੇ ਦੇਸ਼ ਦਾ ਸੱਭਿਆਚਾਰ ਧੁੰਦਲਾ ਕਰ ਦਿਤਾ ਹੇ ਇਹਨਾ ਗੱਲਾਂ ਦਾ ਪ੍ਰਗਟਾਵਾ ਸਰੂਪ ਸਿੰਘ ਪੰਡੋਰੀ ਅਰਾਂਈਆਂ ਸਾਬਕਾ ਜਿਲਾ ਪ੍ਰ੍ਧਾਨ ਆਲ ਇੰਡੀਆ ਸੋਨੀਆ ਗਾਾਂਧੀ ਅਸੋੋਸੀਏਸ਼ਨ ਤੇ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪਰੈਸਨੋਟ ਰਾਹੀ ਕਹੇ।ਪੰਡੋਰੀ ਅਰਾਈਆਂ ਨੇ ਕਿਹਾ ਦੇਸ਼ ਅੰਦਰ ਜਿਸ ਵੀ ਸਟੇਟ ਵਿਚ ਇਲੈਕਸ਼ਨ ਹੁੰਦੇ ਹਨ ੳਥੇ ਦਲਬਦਲੁਆਂ ਦੀ ਰਾਜਨੀਤੀ ਨੂੰ ਗੰਦਾ ਕਰਨ ਵਾਸਤੇ ਹਲਚਲ ਸ਼ੁਰੂ ਹੋ ਜਾਂਦੀ ਹੈ। ਜਿਸ ਤਰਾਂ ਪੰਜਾਬ ਵਿਚ ਇਲੈਕਸ਼ਨ ਆ ਰਹੇ ਹਨ ੳਸੇ ਤਰਾਂ ਦਲਬਦਲੁਆਂ ਦੀ ਸਿਆਸਤ ਆਪਣੇ ਫਾਇਦੇ ਵਾਸਤੇ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਦਲਬਦਲੁਆਂ ਸਰਮਾਏਦਾਰ ਕਰਕੇ ਦੇਸ਼ ਅੰਦਰ ਇਕ ਵੀ ਗਰੀਬ ਆਦਮੀ ਇਲੈਕਸ਼ਨ ਨਹੀ ਲੜ ਸਕਦਾ ਨਾ ਹੀ ਕੋਈ ਸਿਆਸੀ ਪਾਰਟੀ ਗਰੀਬ ਵਰਗ ਨੂੰ ਅਗੇ ਲਿਆ ਕੇ ਖੁਸ਼ ਹੈ। ਜਿਸ ਕਰਕੇ ਦੇਸ਼ ਅੰਦਰ ਗਰੀਬੀ ਦਾ ਪਾੜਾ ਵਧਦਾ ਜਾ ਰਿਆ ਹੈ। ਇਹਨਾਂ ਗੱਲਾਂ ਨੂੰ ਰੋਕਣ ਵਾਸਤੇ ਸੁਪਰੀਮ ਕੋਰਟ ਤੇ ਇਲੈਕਸ਼ਨ ਕਮਿਸ਼ਨ ਨੂੰ ਸਿਆਸੀ ਦਲਬਦਲੁਆਂ ਉਤੇ ਤੇ ਸਖਤ ਤੋਂ ਸਖਤ ਕਨੂੰਨ ਬਨਾਉਣ ਦੀ ਲੋੜ ਹੈ ਨਹੀ ਤਾਂ ਹੁਣ ਦੇ ਹਲਾਤਾਂ ਨਾਲੋ ਵੀ ਦੇਸ਼ ਦੇ ਹਲਾਤ ਖਰਾਬ ਹੋ ਜਾਣਗੇ।

Related posts

Leave a Reply