UPDATED: ਐੱਨ.ਟੀ.ਐਸ.ਈ. ਦੀ ਮੁੱਢਲੀ ਪ੍ਰੀਖਿਆ ਅੱਜ , ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਮਹੀਨਾਵਾਰ ਵਜ਼ੀਫ਼ਾ ਮਿਲੇਗਾ : ਹਰਪਾਲ ਸਿੰਘ ਸੰਧਾਵਾਲੀਆ *

ਐੱਨ.ਟੀ.ਐਸ.ਈ. ਦੀ ਮੁੱਢਲੀ ਪ੍ਰੀਖਿਆ ਅੱਜ  , ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਮਹੀਨਾਵਾਰ ਵਜ਼ੀਫ਼ਾ ਮਿਲੇਗਾ : ਹਰਪਾਲ ਸਿੰਘ ਸੰਧਾਵਾਲੀਆ *

ਆਨ-ਲਾਈਨ ਹੋਵੇਗੀ ਪ੍ਰੀਖਿਆ *

*ਗੁਰਦਾਸਪੁਰ 31 ਮਈ (ਅਸ਼ਵਨੀ  ) *

 ਐੱਨ.ਟੀ.ਐਸ.ਈ. ਦੀ ਅੱਜ ਆਨ-ਲਾਈਨ ਹੋਣ ਵਾਲੀ ਮੁੱਢਲੀ ਪ੍ਰੀਖਿਆ ਵਿੱਚ ਦੱਸਵੀਂ ਦੇ ਸੌ ਫ਼ੀਸਦੀ ਵਿਦਿਆਰਥੀ ਸ਼ਮੂਲੀਅਤ ਕਰਨਗੇ। ਉਪਰੋਕਤ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਇਹ ਮੁੱਢਲਾ ਟੈਸਟ ਐਸ.ਸੀ.ਈ.ਆਰ.ਟੀ. ਵੱਲੋਂ ਲਿਆ ਜਾਵੇਗਾ ਅਤੇ ਇਸ ਟੈਸਟ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀ ਸਟੇਜ 2 ਦੇ ਐੱਨ.ਸੀ.ਈ.ਆਰ.ਟੀ. ਵੱਲੋਂ ਲਏ ਜਾਣ ਵਾਲੇ ਟੈਸਟ ਵਿੱਚ ਹਿੱਸਾ ਲੈ ਸਕਣਗੇ।

ਉਹਨਾਂ ਜਾਣਕਾਰੀ ਦਿੱਤੀ ਕਿ ਇਸ ਟੈਸਟ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਮਹੀਨਾਵਾਰ ਵਜ਼ੀਫ਼ਾ ਮਿਲੇਗਾ। ਉਨ੍ਹਾਂ ਦੱਸਿਆ ਕਿ ਐਸ.ਸੀ.ਈ.ਆਰ.ਟੀ. ਵੱਲੋਂ ਲਈ ਜਾਣ ਵਾਲੀ ਐੱਨ.ਟੀ.ਐਸ.ਈ. ਦੀ ਇਹ ਮੁੱਢਲੀ ਪਰੀਖਿਆ ਆਨ-ਲਾਈਨ ਹੋਵੇਗੀ , ਜਿਸ ਦਾ ਲਿੰਕ ਡੀ.ਐਮ. ਸਾਹਿਬਾਨ ਵੱਲੋਂ ਸਮੇਂ ਸਿਰ ਸਕੂਲ ਮੁੱਖੀਆਂ ਦੇ ਗਰੁੱਪ ਵਿੱਚ ਭੇਜ ਦਿੱਤਾ ਜਾਵੇਗਾ।

ਇਸ ਸੰਬੰਧੀ ਉਨ੍ਹਾਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ , ਮੀਡੀਆ ਸੈੱਲ ਤੇ ਸਿੱਖਿਆ ਸੁਧਾਰ ਟੀਮ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਹੋਣ ਵਾਲੀ ਇਸ ਪ੍ਰੀਖਿਆ ਸੰਬੰਧੀ ਯੋਜਨਾਬੰਦੀ ਕੀਤੀ। ਉਨ੍ਹਾਂ ਸਮੂਹ ਸਕੂਲ ਮੁੱਖੀਆ ਨੂੰ ਆਪਣੇ ਸਕੂਲ ਦੇ ਸੌ ਪ੍ਰਤੀਸ਼ਤ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ ਲਈ ਕਿਹਾ। ਉਨ੍ਹਾਂ ਐੱਨ.ਟੀ.ਐਸ.ਈ. ਦੀ ਇਸ ਹੋਣ ਵਾਲੀ ਪ੍ਰੀਖਿਆ ਲਈ ਦੱਸਵੀਂ ਦੇ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ। ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸ) ਲਖਵਿੰਦਰ ਸਿੰਘ ਤੇ ਮੀਡੀਆ ਸੈੱਲ ਸਿੱਖਿਆ ਵਿਭਾਗ ਤੋਂ ਗਗਨਦੀਪ ਸਿੰਘ ਹਾਜ਼ਰ ਸਨ। *

Related posts

Leave a Reply