ਓਵਰਲੋਡ ਟਿੱਪਰ ਦੀ ਚਪੇਟ ‘ਚ ਆਉਣ ਨਾਲ ਹੋਈ ਮਨਦੀਪ ਸਿੰਘ(ਮੋਨੀ)ਦੀ ਮੌਤ : ਬੰਟੀ ਜੋਗੀ

ਸ਼ਹਿਰ ਵਿੱਚ ਚੱਲ ਰਹੇ ਨਜਾਇਜ਼ ਕਰੈਸ਼ਰਾਂ ਨੂੰ ਕਰਵਾਉਣਗੇ ਬੰਦ ਅਤੇ ਪਰਿਵਾਰ ਨੂੰ ਦਵਾਈ ਜਾਵੇਗੀ ਆਰਥਿਕ ਸਹਾਇਤਾ ਰਾਸ਼ੀ

ਮੁਕੇਰੀਆਂ/ ਦਸੂਹਾ ,19 ਮਾਰਚ(ਚੌਧਰੀ) : ਅੱਜ ਸ਼ਿਵ ਸੈਨਾ ਟਕਸਾਲੀ ਅਤੇ ਸਮੂਹ ਹਿੰਦੂ ਸੰਗਠਨਾਂ ਵਲੋਂ ਇਕ ਵਿਸ਼ੇਸ਼ ਧਰਨਾ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿੱਚ ਨੈਸ਼ਨਲ ਚੇਅਰਮੈਨ ਯੁਵਾ ਵਿੰਗ ਸ਼ਿਵ ਸੈਨਾ ਟਕਸਾਲੀ ਬੰਟੀ ਜੋਗੀ ਅਤੇ ਉਹਨਾਂ ਦੀ ਟੀਮ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ।ਇਸ ਮੌਕੇ ਬੰਟੀ ਜੋਗੀ ਨੇ ਕਿਹਾ ਕਿ ਪਰਸੋਂ ਰਾਤ ਕਰੀਬ 8:10 ਵਜੇ ਸਾਡੀ ਪਾਰਟੀ ਦੇ ਮੈਂਬਰ ਆਪਣੇ ਮਾਮੇ ਸ਼ਕਤੀ ਸਿੰਘ ਪੁੱਤਰ ਮੰਗਤ ਰਾਮ ਵਾਸੀ ਆਸਫਪੁਰ ਤੋਂ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਬੇਗਮਪੁਰ ਕਮਲੁਹ ਆ ਰਿਹਾ ਸੀ ਤਾਂ ਦਗਨ ਦੇ ਨਜ਼ਦੀਕ ਇਕ ਤੇਜ ਰਫਤਾਰ ਓਵਰਲੋਡ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਨੂੰ ਜਖਮੀ ਹਾਲਤ ਵਿੱਚ ਸਾਡੀ ਟੀਮ ਵਲੋਂ ਸਹਾਇਤਾ ਦੇ ਕੇ ਮਨਦੀਪ ਸਿੰਘ(ਮੋਨੀ) ਨੂੰ ਪਠਾਨਕੋਟ ਰੈਫਰ ਕੀਤਾ ਗਿਆ ਸੀ।ਜਿਸਦੀ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ।ਅਸੀਂ ਪੂਰੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਮਨਦੀਪ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਅਤੇ ਟਿੱਪਰ ਵਾਲੇ ਨੂੰ ਜਲਦੀ ਤੋਂ ਜਲਦੀ ਫੜ ਕੇ ਉਸ ਉਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ।

Related posts

Leave a Reply