ਕਰਤਾਰਪੁਰ ਲਾਂਘੇ ਤੇ ਮੋਦੀ ਨੇ ਲਗਾਈ ਗਾਂਧੀ ਨੂੰ ਫਟਕਾਰ

 

ਹਨੁਮਾਨਗੜ੍ਹ  (DOABA TIMES)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘੇ ਦੇ ਮਾਮਲੇ ਤੇ ਰਾਹੁਲ ਗਾਂਧੀ ਨੂੰ ਤਗੜੀ ਫਟਕਾਰ ਲਗਾਈ ਹੈ। ਉਂੱਨਾ ਕਿਹਾ ਕਿ ਕਰਤਾਰਪੁਰ ਲਾਂਘਾ ਭਾਜਪਾ ਸਰਕਾਰ ਵਲੋਂ ਖੋਲਿਆ ਗਿਆ ਹੈ ਤੇ ਇਸ ਦਾ ਲਾਭ ਲੈਣ ਲਈ ਕਾਂਗਰਸੀ ਤਰਲੋਮੱਛੀ ਹੋ ਰਹੇ ਹਨ। ਉਂੱਨਾ ਕਿਹਾ ਕਿ 60 ਸਾਲ ਤੱਕ ਕਾਂਗਰਸੀ ਕਰਤਾਰਪੁਰ ਲਾਂਘੇ ਤੇ ਸੁੱਤੇ ਰਹੇ। ਹੁਣ ਜਦੋਂ ਸਾਡੀ ਸਰਕਾਰ ਨੇ ਲਾਂਘਾ ਖੋਲਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸਦਾ ਲਾਭ ਲੈਣ ਲਈ ਕਾਂਗਰਸ ਜੋਰ ਲਗਾ ਰਹੀ ਹੈ।

ਮੋਦੀ ਨੇ ਕਿਹਾ ਕਿ ਵੰਡ ਸਮੇਂ ਜੇ ਤਤਕਾਲੀ ਕਾਂਗਰਸੀ ਲੀਡਰਾਂ ਵਿੱਚ ਇਸ ਗੱਲ ਦੀ ਥੋੜ੍ਹੀ ਵੀ ਸਮਝਦਾਰੀ ਜਾਂ ਗੰਭੀਰਤਾ ਹੁੰਦੀ ਤਾਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਕਰਤਾਰਪੁਰ ਸਾਹਿਬ ਭਾਰਤ ਤੋਂ ਵੱਖ ਨਾ ਹੁੰਦਾ। ਸੱਤਾ ਦੇ ਲਾਲਚ ਵਿੱਚ ਕਾਂਗਰਸ ਨੇ ਕਈ ਗ਼ਲਤੀਆਂ ਕੀਤੀਆਂ ਜਿਨ੍ਹਾਂ ਦਾ ਹਰਜ਼ਾਨਾ ਪੂਰੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ।

ਨਰੇਂਦਰ ਮੋਦੀ ਨੇ ਇਸ ਰੈਲੀ ਵਿੱਚ ਕਰਤਾਰਪੁਰ ਦੇ ਮੁੱਦੇ ’ਤੇ ਜ਼ੋਰ ਦਿੱਤਾ ਤੇ ਸ਼੍ਰੀਗੰਗਾਨਗਰ ਤੇ ਹਨੁਮਾਨਗੜ੍ਹ ਜ਼ਿਲ੍ਹੇ ਦੀਆਂ 11 ਸੀਟਾਂ ਕਵਰ ਕੀਤੀਆਂ। ਇਹ ਖੇਤਰ ਪੰਜਾਬ ਬਾਰਡਰ ਨਾਲ ਜੁੜਿਆ ਹੈ ਤੇ ਇੱਥੇ ਸਿੱਖ ਭਾਈਚਾਰੇ ਦਾ ਚੰਗਾ ਪ੍ਰਭਾਵ ਹੈ। ਮੋਦੀ ਨੇ ਕਿਹਾ ਕਿ 1947 ਵਿੱਚ ਕਾਂਗਰਸ ਨੂੰ ਕਰਤਾਰਪੁਰ ਸਾਹਿਬ ਦੀ ਯਾਦ ਕਿਉਂ ਨਹੀਂ ਆਈ? ਉਨ੍ਹਾਂ ਕਿਹਾ ਕਿ ਜੇ ਅੱਜ ਕਰਤਾਰਪੁਰ ਲਾਂਘਾ ਬਣ ਰਿਹਾ ਹੈ ਤਾਂ ਇਸ ਦਾ ਕ੍ਰੈਡਿਟ ਮੋਦੀ ਨੂੰ ਨਹੀਂ, ਬਲਕਿ ਦੇਸ਼ ਦੀ ਜਨਤਾ ਨੂੰ ਜਾਂਦਾ ਹੈ।

Related posts

Leave a Reply