ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਨਾਲ-ਨਾਲ ਦਇਆ ਭਾਵਨਾ ਨਾਲ ਲਿਬਰੇਜ਼ ਹਨ ਐਸ.ਡੀ.ਐਮ. ਜੋਤੀ ਬਾਲਾ

ADESH PARMINDER SINGH
CANADIAN DOABA TIMES

ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਨਾਲ-ਨਾਲ ਦਇਆ ਭਾਵਨਾ ਨਾਲ ਲਿਬਰੇਜ਼ ਹਨ ਐਸ.ਡੀ.ਐਮ. ਜੋਤੀ ਬਾਲਾ

-ਅਰਧ ਪਹਾੜੀ ਏਰੀਏ ਦੇ ਸੁੰਨਸਾਨ ਪਿੰਡਾਂ ‘ਚ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾ ਕੇ ਤਸੱਲੀ ਮਿਲੀ : ਐਸ.ਡੀ.ਐਮ.
ਹੁਸ਼ਿਆਰਪੁਰ, 27 ਅਪ੍ਰੈਲ
ਦਸੂਹਾ ਸਬ-ਡਵੀਜ਼ਨ ਵਿਖੇ ਸਖਤੀ ਨਾਲ ਕਰਫਿਊ ਦੀ ਪਾਲਣਾ ਯਕੀਨੀ ਬਣਾਉਣ ਦੇ ਨਾਲ-ਨਾਲ ਦਇਆ ਭਾਵਨਾ ਨਾਲ ਲਿਬਰੇਜ਼ ਹਨ ਐਸ.ਡੀ.ਐਮ. ਸ੍ਰੀਮਤੀ ਜੋਤੀ ਬਾਲਾ। ਇਨ•ਾਂ ਵਲੋਂ ਜਿਥੇ ਸਬ-ਡਵੀਜ਼ਨ ਦਸੂਹਾ ਅਧੀਨ ਲੋੜਵੰਦਾਂ ਨੂੰ ਸੁਚਾਰੂ ਢੰਗ ਨਾਲ ਰਾਸ਼ਨ ਅਤੇ ਹੋਮ ਡਿਲੀਵਰੀ ਰਾਹੀਂ ਘਰਾਂ ਤੱਕ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਸਬ-ਡਵੀਜ਼ਨ ਵਿੱਚ ਰਹਿ ਰਹੇ ਦੂਸਰੇ ਰਾਜਾਂ ਦੇ ਵਿਅਕਤੀਆਂ ਦੀ ਵੀ ਦੇਖਭਾਲ ਕੀਤੀ ਜਾ ਰਹੀ ਹੈ।

ਰੋਜ਼ਾਨਾ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਫੀਲਡ ਵਿੱਚ ਰਹਿੰਦੇ ਐਸ.ਡੀ.ਐਮ. ਵਲੋਂ ਹਰ ਵੇਲੇ ਆਪਣੀ ਗੱਡੀ ਵਿੱਚ ਰਾਸ਼ਨ ਦੇ ਪੈਕੇਟ ਰੱਖੇ ਹੋਏ ਹੁੰਦੇ ਹਨ ਅਤੇ ਜਿਥੇ ਵੀ ਕਿਤੇ ਲੋੜਵੰਦ ਬਾਰੇ ਪਤਾ ਲੱਗਦਾ ਹੈ, ਤਾਂ ਤੁਰੰਤ ਖੁਦ ਉਥੇ ਪਹੁੰਚਦੇ ਹਨ। ਇਸ ਸਬੰਧੀ ਉਨ•ਾਂ ਦੀ ਦਇਆ ਭਾਵਨਾ ਉਸ ਸਮੇਂ ਸਾਹਮਣੇ ਆਈ ਜਦੋਂ ਫੀਲਡ ਵਿੱਚ ਕਰਫਿਊ ਦੀ ਪਾਲਣਾ ਯਕੀਨੀ ਬਣਾਉਂਦੇ ਹੋਏ ਇਹ ਅਰਧ ਪਹਾੜੀ ਏਰੀਏ ਦੇ ਅਜਿਹੇ ਸੁੰਨਸਾਨ ਪਿੰਡਾਂ ਵਿੱਚ ਪਹੁੰਚੇ, ਜਿਥੇ ਕੋਈ ਵੀ ਸੁਵਿਧਾ ਪਹੁੰਚਣੀ ਔਖੀ ਸੀ। ਐਸ.ਡੀ.ਐਮ. ਨੇ ਇਨ•ਾਂ ਦੇ ਘਰਾਂ ਵਿੱਚ ਪਹੁੰਚ ਕੇ ਹਾਲਾਤ ਦਾ ਅੰਦਾਜ਼ਾ ਲਗਾਉਂਦਿਆ ਆਪਣੀ ਗੱਡੀ ਵਿੱਚੋਂ ਤੁਰੰਤ ਰਾਸ਼ਨ ਸੌਂਪਿਆ। ਜਦੋਂ ਸ੍ਰੀਮਤੀ ਜੋਤੀ ਬਾਲਾ ਨੇ ਉਕਤ ਪਰਿਵਾਰਾਂ ਨੂੰ ਦੱਸਿਆ ਕਿ ਉਹ ਐਸ.ਡੀ.ਐਮ. ਦਸੂਹਾ ਹਨ, ਤਾਂ ਉਹ ਬਹੁਤ ਖੁਸ਼ ਹੋਏ ਅਤੇ ਕੀਤੀ ਗਈ ਮਦਦ ਲਈ ਢੇਰ ਸਾਰਾ ਸ਼ੁਕਰਾਨਾ ਕੀਤਾ।
          ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਐਸ.ਡੀ.ਐਮ. ਸ੍ਰੀਮਤੀ ਜੋਤੀ ਬਾਲਾ ਵਲੋਂ ਪੂਰੇ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ, ਜੋ ਸ਼ਲਾਘਾਯੋਗ ਹੈ। ਉਨ•ਾਂ ਕਿਹਾ ਕਿ ਐਸ.ਡੀ.ਐਮ. ਦੀ ਅਗਵਾਈ ਵਿੱਚ ਜੰਮੂ-ਕਸ਼ਮੀਰ ਨਾਲ ਸਬੰਧਤ 56 ਵਿਅਕਤੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਇਨ•ਾਂ ਦਾ ਰੋਜ਼ਾਨਾ ਮੈਡੀਕਲ ਚੈਕਅੱਪ ਵੀ ਕਰਵਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਸ੍ਰੀਮਤੀ ਜੋਤੀ ਬਾਲਾ ਵਲੋਂ ਜਿਥੇ ਜਨਤਾ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਵਿੱਚ ਵੀ ਨਿੱਜੀ ਯਤਨ ਕਰ ਰਹੇ ਹਨ। ਉਨ•ਾਂ ਕਿਹਾ ਕਿ ਅਰਧ ਪਹਾੜੀ ਏਰੀਏ ਦੇ ਦੂਰ-ਦੁਰਾਡੇ ਪਿੰਡਾਂ ਵਿੱਚ ਰਹਿ ਰਹੇ ਪਰਿਵਾਰਾਂ ਤੱਕ ਐਸ.ਡੀ.ਐਮ. ਜੋਤੀ ਬਾਲਾ ਦੀ ਪਹੁੰਚ ਕਾਬਿਲੇ ਤਾਰੀਫ਼ ਹੈ। ਉਨ•ਾਂ ਕਿਹਾ ਕਿ ਕਰਫਿਊ ਸਖਤੀ ਨਾਲ ਲਾਗੂ ਕਰਵਾਉਣ ਲਈ ਐਸ.ਡੀ.ਐਮ. ਦਸੂਹਾ ਵਲੋਂ ਪੁਲਿਸ ਨੂੰ ਨਾਲ ਲੈ ਕੇ ਫਲੈਗ ਮਾਰਚ ਕਰਨ ਤੋਂ ਇਲਾਵਾ ਮੰਡੀਆਂ ਵਿੱਚ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਐਸ.ਡੀ.ਐਮ. ਸ੍ਰੀਮਤੀ ਜੋਤੀ ਬਾਲਾ ਕਰਫਿਊ ਦੌਰਾਨ ਹਰ ਰੋਜ਼ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਰੋਡ ‘ਤੇ ਆਉਂਦੇ ਹਨ, ਤਾਂ ਜੋ ਇਲਾਕਾ ਵਾਸੀਆਂ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਉਹ ਘਰਾਂ ਵਿੱਚ ਹੀ ਰਹਿ ਕੇ ਸੁਰੱਖਿਅਤ ਰਹਿਣ।  
ਐਸ.ਡੀ.ਐਮ. ਸ੍ਰੀਮਤੀ ਜੋਤੀ ਬਾਲਾ ਨੇ ਕਿਹਾ ਕਿ ਕੋਵਿਡ-19 ਦੀ ਇਸ ਨਾਜ਼ੁਕ ਘੜੀ ਵਿੱਚ ਜਨਤਾ ਨੂੰ ਜ਼ਰੂਰੀ ਵਸਤਾਂ ਹੋਮ ਡਿਲੀਵਰੀ ਰਾਹੀਂ ਘਰਾਂ ਵਿੱਚ ਹੀ ਮੁਹੱਈਆ ਕਰਵਾਉਣ ਤੋਂ ਇਲਾਵਾ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਲਈ ਇਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ। ਉਨ•ਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀ ਯੋਗ ਅਗਵਾਈ ਅਤੇ ਸਿਰਜੇ ਗਏ ਵਧੀਆ ਮਾਹੌਲ ਸਦਕਾ ਉਹ ਖੁਦ ਮੈਦਾਨ ਵਿੱਚ ਨਿੱਤਰੇ। ਉਨ•ਾਂ ਦੱਸਿਆ ਕਿ ਉਨ•ਾਂ ਦੀ ਗੱਡੀ ਸਮੇਤ ਹੋਰ ਅਧਿਕਾਰੀਆਂ ਦੀਆਂ ਗੱਡੀਆਂ ਵਿੱਚ ਹਰ ਵੇਲੇ ਰਾਸ਼ਨ ਦੇ ਪੈਕੇਟ ਮੌਜੂਦ ਹੁੰਦੇ ਹਨ ਅਤੇ ਜਿਥੇ ਵੀ ਕਿਤੇ ਲੋੜਵੰਦ ਦਾ ਪਤਾ ਲੱਗਦਾ ਹੈ, ਤਾਂ ਤੁਰੰਤ ਖੁਦ ਜਾ ਕੇ ਰਾਸ਼ਨ ਸੌਂਪਦੇ ਹਨ। ਉਨ•ਾਂ ਕਿਹਾ ਕਿ ਸਬ-ਡਵੀਜ਼ਨ ਅਧੀਨ ਪੈਂਦੇ ਅਰਧ ਪਹਾੜੀ ਏਰੀਏ ਦੇ ਸੁੰਨਸਾਨ ਪਿੰਡਾਂ ਕਟੋਰ, ਨਰੂੜ, ਕੋਈ, ਟਟਵਾਲੀ, ਸੀਪਰੀਆਂ, ਮੱਖੋਵਾਲ ਆਦਿ ਵਿੱਚ ਰਹਿ ਰਹੇ ਪਰਿਵਾਰਾਂ ਤੱਕ ਪਹੁੰਚ ਕਰਕੇ ਕਾਫ਼ੀ ਤਸੱਲੀ ਮਿਲੀ ਹੈ ਅਤੇ ਪਰਿਵਾਰਾਂ ਵਲੋਂ ਕੀਤੇ ਸ਼ੁਕਰਾਨੇ ਨਾਲ ਹੋਰ ਕੰਮ ਕਰਨ ਦਾ ਬੱਲ ਵੀ ਮਿਲਿਆ। ਉਨ•ਾਂ ਕਿਹਾ ਕਿ ਉਨ•ਾਂ ਨੇ ਇਨ•ਾਂ ਪਰਿਵਾਰਾਂ ਨਾਲ ਕਾਫ਼ੀ ਦੇਰ ਤੱਕ ਗੱਲਬਾਤ ਵੀ ਕੀਤੀ। ਉਨ•ਾਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਉਹ ਸਵੇਰੇ 9 ਵਜੇ ਤੋਂ 3 ਵਜੇ ਤੱਕ ਫੀਲਡ ਵਿੱਚ ਹੀ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਕਣਕ ਦੀ ਸੁਚਾਰੂ ਢੰਗ ਨਾਲ ਖਰੀਦ ਲਈ ਮੰਡੀਆਂ ਦਾ ਦੌਰਾ ਕਰਦੇ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਕਿਹਾ ਕਿ ਜੰਮੂ-ਕਸ਼ਮੀਰ ਨਾਲ ਸਬੰਧਤ 56 ਵਿਅਕਤੀ ਜਿਨ•ਾਂ ਨੂੰ ਰਾਧਾ ਸੁਆਮੀ ਸਤਿਸੰਗ ਘਰ ਟਾਂਡਾ ਵਿਖੇ ਠਹਿਰਾਇਆ ਗਿਆ ਹੈ, ਉਨ•ਾਂ ਨਾਲ ਵੀ ਰੋਜ਼ਾਨਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜਿਥੇ ਰਾਧਾ ਸੁਆਮੀ ਸਤਿਸੰਗ ਘਰ ਟਾਂਡਾ ਦੇ ਸਹਿਯੋਗ ਨਾਲ ਇਨ•ਾਂ ਵਿਅਕਤੀਆਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ, ਉਥੇ ਸਿਹਤ ਵਿਭਾਗ ਰਾਹੀਂ ਰੋਜ਼ਾਨਾ ਮੈਡੀਕਲ ਚੈਕਅੱਪ ਵੀ ਕਰਵਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜਿਥੇ ਉਹ ਨਾਕਿਆਂ ਦਾ ਮੁਆਇਨਾ ਕਰਦੇ ਹਨ, ਉਥੇ ਸਿਹਤ ਵਿਭਾਗ ਰਾਹੀਂ ਨਾਕਿਆਂ ‘ਤੇ ਖੁਦ ਜਾ ਕੇ ਲੇਬਰ ਦਾ ਮੈਡੀਕਲ ਚੈਕਅੱਪ ਵੀ ਯਕੀਨੀ ਬਣਾਉਂਦੇ ਹਨ।
         ਕਰਮ ਨੂੰ ਹੀ ਸਭ ਕੁਝ ਮੰਨਣ ਵਾਲੇ ਸ੍ਰੀਮਤੀ ਜੋਤੀ ਬਾਲਾ ਨੇ ਪਰਿਵਾਰ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਦੀਆਂ ਦੋ ਬੇਟੀਆਂ ਫਗਵਾੜਾ ਵਿਖੇ ਉਨ•ਾਂ ਦੀ ਰਿਹਾਇਸ਼ ‘ਤੇ ਹੀ ਰਹਿ ਰਹੀਆਂ ਹਨ ਅਤੇ ਕਾਫ਼ੀ ਦਿਨ ਤੋਂ ਉਨ•ਾਂ ਨਾਲ ਮੁਲਾਕਾਤ ਵੀ ਨਹੀਂ ਹੋਈ। ਉਨ•ਾਂ ਦੱਸਿਆ ਕਿ ਇਕ ਦੋ ਵਾਰ ਉਹ ਐਤਵਾਰ ਰਾਤ ਨੂੰ ਕਰੀਬ ਦੋ ਘੰਟੇ ਲਈ ਘਰ ਗਏ ਸਨ, ਪਰ ਅਹਿਤਿਆਤ ਵਜੋਂ ਉਹ ਬੇਟੀਆਂ ਦੇ ਕਮਰੇ ਵਿੱਚ ਨਹੀਂ ਗਏ ਅਤੇ ਦੂਰੋਂ ਹੀ ਉਨ•ਾਂ ਨੂੰ ਦੇਖ ਕੇ ਵਾਪਸ ਆਪਣੀ ਕਰਮਭੂਮੀ ਪਰਤ ਆਏ।  

Related posts

Leave a Reply