ਕਰਫਿਊ ਦੌਰਾਨ ਪੰਜਾਬ ਪੁਲਸ ਦਾ ਨਵਾਂ ਚਿਹਰਾ ਆਇਆ ਸਾਹਮਣੇ April 8, 2020April 8, 2020 Adesh Parminder Singh ਲੋੜਵੰਦਾਂ ਲਈ ਰਾਸ਼ਨ ਦੇ ਨਾਲ-ਨਾਲ ਦਵਾਈਆਂ ਵੀ ਮੁਹੱਈਆ ਕਰਵਾ ਰਹੇ ਹਨ ਮੁਲਾਜ਼ਮਅੰਮ੍ਰਿਤਸਰ, 8 ਅਪਰੈਲ (CANADIAN DOABA TIMES )-ਮੁੱਖ ਮੰਤਰੀ ਪੰਜਾਬ ਵੱਲੋਂ ਕੋਵਿਡ 19 ਤੋਂ ਰਾਜ ਦੇ ਵਾਸੀਆਂ ਦਾ ਬਚਾਅ ਕਰਨ ਲਈ ਲਗਾਏ ਗਏ ਕਰਫਿਊ ਦੌਰਾਨ ਜਿਥੇ ਸੂਬੇ ਵਿਚ ਸਰਕਾਰ ਵੱਲੋਂ ਲੋੜਵੰਦਾਂ ਲਈ ਹਰ ਤਰਾਂ ਦੀ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਸਮਾਜਸੇਵੀ ਸੰਸਥਾਵਾਂ ਵੀ ਆਪਣੇ ਫਰਜ਼ ਪਛਾਣਦੀਆਂ ਹੋਈਆਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਈਆਂ ਹਨ। ਪੰਜਾਬ ਪੁਲਸ ਜੋ ਕਿ ਕੇਵਲ ਅਮਨ-ਕਾਨੂੰਨ ਦੀ ਰਾਖੀ ਲਈ ਹੀ ਜਾਣੀ ਜਾਂਦੀ ਹੈ ਅਤੇ ਇਸ ਲਈ ਅਕਸਰ ਪੁਲਿਸ ਚਰਚਾ ਵਿਚ ਵੀ ਰਹਿੰਦੀ ਸੀ, ਨੇ ਇਨਾਂ ਦਿਨਾਂ ਦੌਰਾਨ ਲੋੜਵੰਦਾਂ ਦੀ ਮਦਦ ਕਰਕੇ ਇਕ ਨਵੀਂ ਸ਼ਾਖ ਬਣਾਈ ਹੈ।ਪੁਲਸ ਦੇ ਅਧਿਕਾਰੀ ਅਤੇ ਜਵਾਨ ਜਿਲ•ੇ ਭਰ ਵਿਚ ਰੋਜ਼ਾਨਾ ਲੋੜਵੰਦ ਲੋਕਾਂ ਨੂੰ ਲੰਗਰ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਵਾ ਰਹੇ ਹਨ। ਇਸ ਕੰਮ ਵਿਚ ਉਹ ਆਪਣੀ ਜੇਬ ਵਿਚੋਂ ਵੀ ਪੈਸੇ ਖਰਚ ਰਹੇ ਹਨ ਅਤੇ ਆਪਸੀ ਸਬੰਧ ਵੀ ਇਸ ਕੰਮ ਲਈ ਵਰਤ ਰਹੇ ਹਨ। ਇਸ ਨਾਲ ਪੁਲਸ ਦਾ ਇਕ ਨਵਾਂ ਚਿਹਰਾ ਸਾਹਮਣੇ ਆਇਆ ਹੈ ਅਤੇ ਲੋਕ ਪੁਲਸ ਦੇ ਕੰਮ ਦੀ ਤਾਰੀਫ਼ ਕਰਨ ਲੱਗੇ ਹਨ। ਬੀਤੇ ਦਿਨ ਹੀ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਕੋਟ ਖਾਲਸਾ ਦੇ ਇੰਸਪੈਕਟਰ ਐਸ.ਐਚ.ਓ. ਸੰਜੀਵ ਕੁਮਾਰ ਨੂੰ ਪੁਲਿਸ ਐਵਾਰਡ ਲਈ ਚੁਣਿਆ ਹੈ, ਜੋ ਸੇਵਾ ਦੀ ਭਾਵਨਾ ਨਾਲ ਗਰੀਬ ਅਤੇ ਭੁੱਖੇ ਲੋਕਾਂ ਨੂੰ ਭੋਜਨ ਛਕਾ ਰਹੇ ਹਨ। ਇਸੇ ਹੀ ਲੜੀ ਤਹਿਤ ਸ਼ਿਵਾਲਾ ਚੋਕੀ ਇੰਚਾਰਜ਼ ਸ਼੍ਰੀ ਪ੍ਰੋਸ਼ਤਮ ਲਾਲ ਵਲੋ ਸਲੱਮ ਬਸਤੀਆਂ ਵਿਚ ਜਾ ਕੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ਼੍ਰੀ ਪ੍ਰੋਸ਼ਤਮ ਨੇ ਦੱਸਿਆ ਕਿ ਸਾਡੀ ਪੁਲਸ ਚੌਕੀ ਦੇ ਸਾਰੇ ਕਰਮਚਾਰੀ ਆਪਣੇ ਨਿਜੀ ਖ਼ਰਚਿਆਂ ਵਿਚ ਰੋਜ਼ਾਨਾ ਲੋੜਵੰਦਾਂ ਲਈ ਹਿੱਸਾ ਪਾ ਰਹੇ ਹਨ। ਇਸ ਤੋਂ ਇਲਾਵਾ ਨਿੱਜੀ ਸੰਸਥਾ ਐਡਵਾਂਸ ਇੰਡੀਆ ਪ੍ਰਜੈਕਟ ਲਿਮ: ਸੈਲੀਬਰੇਸ਼ਨ ਮਾਲ ਦੀ ਹੈਡ ਮੈਡਮ ਨਿਧੀ ਮਹਿਰਾ ਵੱਲਂੋ ਆਪਣੀ ਸੰਸਥਾ ਰਾਹੀ ਰੋਜ਼ਾਨਾ 100 ਰਾਸ਼ਨ ਦੇ ਪੈਕੇਟ ਵੀ ਦਿੱਤੇ ਜਾ ਰਹੇ ਹਨ, ਜੋ ਕਿ ਸੰਸਥਾ ਦੇ ਕਰਮਚਾਰੀਆਂ ਨਾਲ ਸਹਿਯੋਗ ਕਰਕੇ ਲੋੜਵੰਦਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ।ਸ਼੍ਰੀ ਪ੍ਰੋਸ਼ਤਮ ਲਾਲ ਇੰਚਾਰਜ ਨੇ ਦੱਸਿਆ ਕਿ ਉਨਾਂ• ਵਲੋ ਲੋੜਵੰਦ ਪਰਿਵਾਰਾਂ ਦੀ ਪਹਿਲਾਂ ਲਿਸਟਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਫਿਰ ਅਸੀ ਘਰ ਘਰ ਜਾ ਕੇ ਲੋੜਵੰਦਾਂ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਹਾਂ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਸ ਮੁਸ਼ਕਲ ਘੜੀ ਵਿਚ ਕੋਈ ਵੀ ਪਰਿਵਾਰ ਭੁੱਖਾ ਨਾ ਰਹੇ। ਉਨਾਂ• ਦੱਸਿਆ ਕਿ ਉਨਾਂ• ਦੀ ਚੌਕੀ ਅਧੀਨ ਪੈਦੇ ਖੇਤਰ ਮੁਸਲਮ ਗੰਜ, ਸੁੰਦਰ ਨਗਰ,ਸਾਵਨ ਨਗਰ ਅਤੇ ਪੁਰਾਣੀ ਬੱਚਾ ਵਾਰਡ ਦੇ ਨਜ਼ਦੀਕ ਪੈਦੀਆਂ ਝੁੱਗੀਆਂ ਝੋਪੜੀਆਂ ਵਿਚ ਰਾਸ਼ਨ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਕੁੱਝ ਇਲਾਕਿਆਂ ਵਿਚ ਪ੍ਰਵਾਸੀ ਗਰੀਬ ਪਰਿਵਾਰ, ਜੋ ਕਿ ਰੇਹੜੀਆਂ ਲਗਾਉਣ ਦਾ ਕੰਮ ਕਰਦੇ ਹਨ, ਨੂੰ ਪੁਲਸ ਕਰਮਚਾਰੀ ਆਪਣੇ ਨਿਜੀ ਖਰਚਿਆਂ ਵਿਚ ਦਵਾਈਆਂ ਵੀ ਲੈ ਕੇ ਦੇ ਰਹੇ ਹਨ । Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...