ਕਰੋਨਾ ਪਾਜੀਟਿਵ ਡਾਕਟਰ ਦੇ ਸੰਪਰਕ ਲੋਕਾਂ ਵਿੱਚ ਹਿਮਾਚਲ ਤੇ ਜੰਮੂ ਕਸਮੀਰ ਦੇ ਲੋਕ ਵੀ ਸਾਮਲ

ਕਰੋਨਾ ਪਾਜੀਟਿਵ ਡਾਕਟਰ ਦੇ ਸੰਪਰਕ ਲੋਕਾਂ ਵਿੱਚ ਹਿਮਾਚਲ ਤੇ ਜੰਮੂ ਕਸਮੀਰ ਦੇ ਲੋਕ ਵੀ ਸਾਮਲ

ਜਿਲ•ਾ ਪ੍ਰਸਾਸਨ ਵੱਲੋਂ ਪਠਾਨਕੋਟ ਦੇ ਨਾਲ ਲਗਦੇ ਜੰਮੂ ਕਸਮੀਰ ਅਤੇ ਹਿਮਾਚਲ ਦੇ ਜਿਲ•ਾ ਅਧਿਕਾਰੀਆਂ ਨੂੰ ਲਿਸਟਾ ਭੇਜੀਆਂ

ਪਠਾਨਕੋਟ 26 ਅਪ੍ਰੈਲ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)   

ਭਾਵੇ ਕਿ ਸਨੀਵਾਰ ਨੂੰ ਜਿਲ•ਾ ਪਠਾਨਕੋਟ ਵਿੱਚ ਇੱਕ ਕਰੋਨਾ ਪਾਜੀਟਿਵ ਦਾ ਨਵਾਂ ਕੇਸ ਸਾਹਮਣੇ ਆਇਆ ਸੀ ਪਰ ਖੁਸੀ ਦੀ ਗੱਲ ਇਹ ਹੈ ਕਿ ਸਿਹਤ ਵਿਭਾਗ ਵੱਲੋਂ ਕੀਤੇ ਉਪਰਾਲਿਆਂ ਸਦਕਾ 4 ਕਰੋਨਾ ਪਾਜੀਟਿਵ ਮਰੀਜ ਜੋ ਕਰੋਨਾ ਮੁਕਤ ਹੋਏ ਹਨ ਨੂੰ ਅੱਜ ਘਰ•ਾਂ ਨੂੰ ਤੋਰਿਆ ਗਿਆ ਹੈ ਅਤੇ ਹੁਣ 15 ਕਰੋਨਾ ਪਾਜੀਟਿਵ ਮਰੀਜ ਜਿਨ•ਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ•ਾਂ ਕਿਹਾ ਕਿ ਅਸੀਂ ਕਰੋਨਾ ਵਾਈਰਸ ਤੇ ਵਿਸਥਾਰ ਨੂੰ ਰੋਕ ਕੇ ਇਸ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
 ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸੁਜਾਨਪੁਰ ਮੁਹੱਲਾ ਸੇਖਾ ਦੇ 6 ਲੋਕਾਂ ਦੇ ਦੂਸਰੇ ਫੇਜ ਦੇ ਮੈਡੀਕਲ ਰਿਪੋਰਟ ਵਿੱਚ 2 ਲੋਕਾਂ ਦੇ ਕਰੋਨਾ ਪਾਜੀਟਿਵ ਅਤੇ 4 ਲੋਕਾਂ ਦੇ ਕਰੋਨਾ ਨੈਗੇਟਿਵ ਨਤੀਜੇ ਆਏ ਹਨ। ਉਨ•ਾਂ ਦੱਸਿਆ ਕਿ ਸੁਜਾਨਪੁਰ ਨਿਵਾਸੀ ਰਾਜ ਰਾਣੀ ਜੋ ਕਿ ਕਰੋਨਾ ਪਾਜੀਟਿਵ ਸੀ ਅਤੇ ਜਿਸ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ , ਇਸ ਦੇ ਸੰਪਰਕ ਵਿੱਚ ਰਾਮ ਪਿਆਰੀ (77) ਅਤੇ ਕਮਲੇਸ ਕੁਮਾਰੀ (57) ਦੋਨੋ ਦੇ ਦੂਸਰੇ ਫੇਜ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ। ਇਸ ਤੋਂ ਇਲਾਵਾ ਰਾਜ ਰਾਣੀ ਦੇ ਸੰਪਰਕ ਵਿੱਚੋਂ ਹਰਸ (19) ਅਤੇ ਅਕਰਿਤੀ (39) ਦੋਨੋ ਦੀ ਦੂਸਰੇ ਫੇਜ ਦੀ ਰਿਪੋਰਟ ਕਰੋਨਾ ਨੈਗੇਟਿਵ ਆਈ , ਇਸ ਤੋਂ ਇਲਾਵਾ ਸੁਜਾਨਪੁਰ ਨਿਵਾਸੀ ਸੁਭਾਸ ਚੰਦਰ (67) ਅਤੇ ਗਨੇਸ ਕੁਮਾਰ (55) ਜੋ ਪ੍ਰੇਮ ਪਾਲ ਦੇ ਸੰਪਰਕ ਲੋਕਾਂ ਵਿੱਚੋਂ ਸੀ ਇਨ•ਾਂ ਦੋਨਾ ਦੀ ਵੀ ਦੁਸਰੇ ਫੇਜ ਦੀ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ। ਉਨ•ਾਂ ਦੱਸਿਆ ਕਿ ਅੱਜ  ਸੁਭਾਸ ਚੰਦਰ, ਗਨੇਸ ਕੁਮਾਰ, ਹਰਸ ਅਤੇ ਅਕਰਿਤੀ ਨੂੰ ਕਰੋਨਾ ਮੁਕਤ ਹੋਣ ਤੇ ਆਪਣੇ ਘਰ•ਾਂ ਲਈ ਰਵਾਨਾ ਕੀਤਾ ਗਿਆ ਹੈ।
ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਕਰੀਬ 104 ਲੋਕਾਂ ਦੀ ਕਰੋਨਾ ਮੈਡੀਕਲ ਰਿਪੋਰਟ ਨੈਗੇਟਿਵ ਆਈ ਹੈ ਇਸ ਵਿੱਚ ਕੂਝ ਲੋਕ ਸੁਜਾਨਪੁਰ ਨਿਵਾਸੀ ਅਤੇ ਜਿਆਦਾ ਮਰੀਜ ਸਾਰੀ (ਕਰੋਨਾ ਦੇ ਲੱਛਣਾਂ ਵਾਲੇ ) ਦੇ ਸਨ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਜੋ ਪ੍ਰਾਈਵੇਟ ਹਸਪਤਾਲ ਦੀ ਡਾਕਟਰ  ਕਰੋਨਾ ਪਾਜੀਟਿਵ ਹੋਈ ਹੈ। ਉਸ ਦੀ ਸੰਪਰਕ ਹਿਸਟਰੀ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਿਮਾਚਲ ਅਤੇ ਜੰਮੂ ਕਸਮੀਰ ਨਾਲ ਸਬੰਧਤ ਲੋਕ ਵੀ ਸਾਮਲ ਹਨ। ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਲਿਸਟਾਂ ਬਣਾ ਕੇ ਪਠਾਨਕੋਟ ਦੇ ਨਾਲ ਲਗਦੇ ਹਿਮਾਚਲ ਅਤੇ ਜੰਮੂ ਕਸਮੀਰ ਦੇ ਜਿਲ•ਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ•ਾਂ ਵੱਲੋਂ ਆਪਣੇ ਸੂਬਿਆਂ ਵਿੱਚ ਵੀ ਇਨ•ਾਂ ਲੋਕਾਂ ਦੀ ਭਾਲ ਕੀਤੀ ਜਾਵੇ। ਉਨ•ਾਂ ਕਿਹਾ ਕਿ ਪਠਾਨਕੋਟ ਨਿਵਾਸੀਆਂ ਨੂੰ ਅਪੀਲ ਹੈ ਕਿ ਘਰ•ਾਂ ਅੰਦਰ ਰਹੋ ਅਤੇ ਕਰਫਿਓ ਦੀ ਪਾਲਣਾ ਕਰੋਂ ਤਾਂ ਹੀ ਅਸੀਂ ਕਰੋਨਾ ਮੁਕਤ ਹੋ ਸਕਾਂਗੇ।

Related posts

Leave a Reply