ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਸਿਹਤ ਅਮਲਾ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ- ਡਾ. ਬਿੰਦੂ ਗੁਪਤਾ ‌

ਕਰੋਨ ਸਬੰਧੀ ਜਾਗਰੂਕ ਕੀਤਾ                     

ਪਠਾਨਕੋਟ,ਬਟਾਲਾ 24ਅਪ੍ਰੈਲ (ਰਜਿੰਦਰ ਰਾਜਨ ਬਿਊਰੋ ,ਅਵਿਨਾਸ਼ ਸ਼ਰਮਾ ਬਿਊਰੋ )


ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਸਿਹਤ ਅਮਲਾ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀ ਐਚ ਸੀ ਘਰੋਟਾ ਦੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਿੰਦੂ ਗੁਪਤਾ ਨੇ ਕੀਤਾ।ਉਨ੍ਹਾਂ ਦੱਸਿਆ ਕਿ ਜਦੋਂ ਤੋਂ ਇਸ ਮਹਾਂਮਾਰੀ ਨੇ ਜ਼ਿਲ੍ਹਾ ਪਠਾਨਕੋਟ ਵਿੱਚ ਦਸਤਕ ਦਿੱਤੀ ਹੈ,ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਅਤੇ ਹੈਲਥ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰ ਰਹੇ ਹਨ। ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ । ਡਾ. ਬਿੰਦੂ ਗੁਪਤਾ ‌ਜਿਹਨਾ ਨੇ ਅੱਜ ਮਮੂਨ ਵਿਖੇ ਪਾਜ਼ਿਟਿਵ ਕੇਸ ਵਾਲੇ ਏਰੀਏ ਨੂੰ ਵਿਜਟ ਕੀਤਾ ਅਤੇ ਸਟਾਫ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਕਿ ਜਿਹਨਾਂ ਲੋਕਾਂ ਨੂੰ ਹੁਣ ਕੁਆਰਟਾਈਨ ਕੀਤਾ ਜਾ ਰਿਹਾ ਹੈ,ਉਹਨਾਂ ਦਾ ਸਮਾਂ 28 ਦਿਨ ਹੈ। ਉਹਨਾਂ ਕੁਆਰਟਾਈਨ ਕੀਤੇ ਘਰਾਂ ਦਾ ਦੌਰਾ ਵੀ ਕੀਤਾ ਅਤੇ 14 ਦਿਨ ਦੇ ਸਮੇਂ ਨੂੰ 28 ਦਿਨ ਵਿਚ ਤਬਦੀਲ ਕਰਾਇਆ। ਉਹਨਾਂ ਕਿਹਾ ਕਿ ਜਿਥੇ ਹੈਲਥ ਵਰਕਰ ਅਤੇ ਹੈਲਥ ਇੰਸਪੈਕਟਰ ਮੋਹਰੀ ਰੋਲ ਨਿਭਾ ਰਹੇ ਹਨ ਉਥੇ ਫ਼ੀਲਡ ਵਿਚ ਆਸਾ ਵਰਕਰਾਂ,ਏ ਐਨ ਐਮ,ਐਲ ਐਚ ਵੀ ਪੂਰੀ ਇਮਾਨਦਾਰੀ ਨਾਲ ਫਾਲੋਅਪ ਅਤੇ ਕਰੋਨਾ ਤੋਂ ਬਚਣ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾ ਰਹੇ ਹਨ।  ਉਹਨਾਂ ਜਿਲਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਆਸਾ ਵਰਕਰਾਂ ਵੱਲੋਂ ਕੀਤੇ ਜਾ ਰਹੇ ਸਰਵੇ ਦੀ ਸਮੀਖਿਆ ਵੀ ਕੀਤੀ ਤੇ ਦੱਸਿਆ ਕਿ ਇਸ ਸਰਵੇ ਦੌਰਾਨ ਜਿਹੜਾ ਸੱਕੀ ਵਿਅਕਤੀ ਮਿਲੇਗਾ ਉਸ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਚੈੱਕ ਅੱਪ ਲਈ ਭੇਜਿਆ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਲਾ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਘਰਾਂ ਵਿੱਚ ਰਹਿਣ ਇਹ ਹੀ ਇਸ ਬੀਮਾਰੀ ਦਾ ਇਲਾਜ ਹੈ। ਇਸ ਮੌਕੇ ਉਨ੍ਹਾਂ ਨਾਲ ਐਲ ਐਚ ਵੀ ਅਨੀਤਾ ਸ਼ਰਮਾ, ਰਕੇਸ਼ ਰਾਣੀ ਏ ਐਨ ਐਮ ਆਦਿ ਹਾਜ਼ਰ ਸਨ 

Related posts

Leave a Reply