ਕਾਂਗਰਸ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ ਪਿੰਡਾਂ ਦੇ ਵਿਕਾਸ ਵਾਸਤੇ ਲੋਕਾਂ ਨੂੰ ਦਿੱਤੇ ਲੋਲੀਪੋਪ : ਕੁਲਦੀਪ ਸਿੰਘ ਲਾਡੀ ਬੁੱਟਰ

ਸ਼ੋਮਣੀ ਅਕਾਲੀਦਲ ਦੀ ਵਿਸ਼ੇਸ ਮੀਟਿੰਗ ਸਰਕਲ ਪ੍ਰਧਾਨ ਸ ਕੁਲਦੀਪ ਸਿੰਘ ਬੁੱਟਰ ਦੀ ਅਗਵਾਈ ਵਿੱਚ ਪਿੰਡ ਬਾਹਗਾ ਵਿਖੇ ਹੋਈ

ਗੜ੍ਹਦੀਵਾਲਾ 25 ਅਪ੍ਰੈਲ (ਚੌਧਰੀ) : ਸ਼ੋਮਣੀ ਅਕਾਲੀਦਲ ਦੀ ਵਿਸ਼ੇਸ ਮੀਟਿੰਗ ਸਰਕਲ ਪ੍ਰਧਾਨ ਸ ਕੁਲਦੀਪ ਸਿੰਘ ਬੁੱਟਰ ਦੀ ਅਗਵਾਈ ਵਿੱਚ ਪਿੰਡ ਬਾਹਗਾ ਵਿਖੇ ਹੋਈ ਜਿਸ ਵਿੱਚ ਸਰਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇਨਚਾਰਜ ਉੜਮੁੜ ਟਾਂਡਾ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪਿੰਡਾਂ ਦੇ ਵਿਚ ਬੂਥ ਕਮੇਟੀਆਂ ਦਾ ਗਠਨ ਕਰਨ ਵਾਸਤੇ ਪਿੰਡ ਦੇ ਵਰਕਰਾਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਪਾਰਟੀ ਵੱਲੋਂ ਹਰ ਵਰਕਰ ਨੂੰ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਆਉਣ ਵਾਲੇ ਵੀ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿਥੇ ਜਿੱਤੇਗਾ. ਕਿਉਂਕਿ ਕਾਂਗਰਸ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ ਪਿੰਡਾਂ ਦੇ ਵਿਕਾਸ ਵਾਸਤੇ ਕੁਝ ਨਹੀਂ ਕੀਤਾ . ਅੱਜ ਮੰਡੀਆਂ ਦੇ ਵਿੱਚ ਕਿਸਾਨ ਰੁਲ ਰਹੇ ਹਨ ਕਿਉਂਕਿ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਕਮੀ ਹੈ ਜਿਸ ਕਰਕੇ ਕਿਸਾਨਾਂ ਨੂੰ ਹਫ਼ਤਾ ਹਫ਼ਤਾ ਮੰਡੀਆਂ ਦੇ ਵਿੱਚ ਰੁਕਣਾ ਪੈ ਰਿਹਾ ਹੈ।ਇਸ ਮੌਕੇ ਉਨ੍ਹਾਂ ਨਾਲ ਸਰਕਲ ਗਡ਼੍ਹਦੀਵਾਲ ਦੇ ਵਾਈਸ ਪ੍ਰਧਾਨ ਸੰਦੀਪ ਸਿੰਘ ਸੋਨੂੰ ਡੱਫਰ, ਯੂਥ ਅਕਾਲੀ ਦਲ ਦੇ ਮੈਂਬਰ ਲੱਕੀ ਰਾਏ ਵੀ ਹਾਜਰ ਸਨ।ਇਸ ਮੌਕੇ ਉਨ੍ਹਾਂ ਨਾਲ ਮੋਹਣ ਸਿੰਘ,ਜਸਬੀਰ ਸਿੰਘ ਬਾਹਗਾ ਦਰਸ਼ਨ ਸਿੰਘ ਗਾਲੋਵਾਲ ਗੁਰਦੀਪ ਸਿੰਘ ਬਾਹਗਾ ਹਰਕੰਵਲ ਸਿੰਘ ਬਾਹਗਾ, ਗੁਰਿੰਦਰ ਸਿੰਘ ਬਾਹਗਾ,ਕਸ਼ਮੀਰ ਸਿੰਘ ਬਾਹਗਾ, ਹਰਵਿੰਦਰ ਸਿੰਘ,ਗੋਬਿੰਦ ਸਿੰਘ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ

Related posts

Leave a Reply