ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਨੂੰ ਸ਼ਹਿਰ ਚ’ ਵੱਡਾ ਝਟਕਾ

ਆਮ ਆਦਮੀ ਪਾਰਟੀ ਨੂੰ ਸ਼ਹਿਰ ਚ’ ਵੱਡਾ ਝਟਕਾ

ਬਠਿੰਡਾ  (ਅਨਿਲ ਵਰਮਾ )

ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਭੁਪਿੰਦਰ ਸਿੰਘ ਜਿਹਨਾਂ ਨੇ 2014 ਤੋਂ ਆਮ ਆਦਮੀ ਪਾਰਟੀ ਦੀ ਦਿਨ ਰਾਤ ਸੇਵਾ ਕੀਤੀ। ਉਹਨਾਂ ਅਪਣੇ ਸਾਰੇ ਆਹੁਦੇ ਛੱਡ ਪਾਰਟੀ ਤੋਂ ਅਸਤੀਫ਼ਾ ਦੇ ਅੱਜ ਅਪਣੇ ਸਾਥੀਆਂ ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਕਰਨਵੀਰ ਸਿੰਘ ਸ਼ਰਮਾ, ਭਾਰਤ ਭੂਸ਼ਨ ਸ਼ਰਮਾ, ਹਰਭਜਨ ਸਿੰਘ, ਸਵਰਨਜੀਤ ਕੌਰ, ਗੁਰਤੇਜ ਕੌਰ, ਹਰੀਰਾਜ, ਬੀਬੀ ਕਮਲਾ ਜੀ, ਰਾਜ ਕੁਮਾਰ, ਬੀਬੀ ਬਬਲੀ ਜੀ, ਸੰਦੀਪ ਸਿੰਘ, ਮੱਖਣ ਸਿੰਘ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਬਠਿੰਡਾ ਕਾਂਗਰਸ ਦੇ ਸੀਨੀਅਰ ਲੀਡਰ ਅਰੁਣ ਵਧਾਵਨ, ਕੇ ਕੇ ਅਗਰਵਾਲ, ਰਾਜਨ ਗਰਗ,ਜੈਜੀਤ ਸਿੰਘ ਜੌਹਲ ਨੇ ਉਹਨਾਂ ਦਾ ਕਾਂਗਰਸ ਪਾਰਟੀ ਵਿੱਚ ਸਵਾਗਤ ਕੀਤਾ।

ਜਿਕਰਯੋਗ ਹੈ ਕਿ 2021 ਵਿੱਚ ਭੁਪਿੰਦਰ ਸਿੰਘ ਨੇ ਬਠਿੰਡਾ ਨਗਰ ਨਿਗਮ ਦੀ ਚੋਣ ਵਾਰਡ ਨੰ. 4 ਤੋਂ ਲੜੀ ਸੀ ਅਤੇ ਉਹਨਾਂ ਨੂੰ ਆਪ ਦੇ ਸਾਰੇ 50 ਉਮੀਦਵਾਰਾਂ ਚੋਂ ਸਭ ਤੋਂ ਵੱਧ ਵੋਟਾਂ ਹਾਸਲ ਹੋਇਆਂ ਸਨ।

Related posts

Leave a Reply