ਕਾਰ ਦੇ ਮੋਟਰ-ਸਾਈਕਲ ਨੂੰ ਟੱਕਰ ਮਾਰ ਦੇਣ ਕਾਰਣ ਅੋਰਤ ਦੀ ਮੋਤ ਪਤੀ ਅਤੇ ਦੋ ਬੱਚੇ ਜਖਮੀ

ਕਾਰ ਦੇ ਮੋਟਰ-ਸਾਈਕਲ ਨੂੰ ਟੱਕਰ ਮਾਰ ਦੇਣ ਕਾਰਣ ਅੋਰਤ ਦੀ ਮੋਤ ਪਤੀ ਅਤੇ ਦੋ ਬੱਚੇ ਜਖਮੀ
ਗੁਰਦਾਸਪੁਰ 19 ਜੁਲਾਈ ( ਅਸ਼ਵਨੀ ) :– ਗੁਰਦਾਸਪੁਰ-ਪਠਾਨਕੋਟ ਹਾਇਵੇ ਉੱਪਰ ਤੇਜ਼ ਰਫ਼ਤਾਰ ਕਾਰ ਦੇ ਮੋਟਰ-ਸਾਈਕਲ ਨੂੰ ਟੱਕਰ ਮਾਰ ਦੇਣ ਕਾਰਣ ਅੋਰਤ ਦੀ ਮੋਤ ਹੋ ਗਈ ਤੇ ਉਸ ਦਾ ਪਤੀ ਅਤੇ ਦੋ ਬੱਚੇ ਜਖਮੀ ਹੋ ਗਏ । ਇਸ ਸੰਬੰਧ ਵਿੱਚ ਪੁਲਿਸ ਵੱਲੋਂ ਨਾਮਾਲੂਮ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ । ਗੁਰਬਖਸ਼ ਉਰਫ ਸੰਨੀ ਪੁੱਤਰ ਰਾਮੇਸ਼ ਕੁਮਾਰ ਵਾਸੀ ਬਟਾਲਾ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਬੀਤੇ ਦਿਨ ਉਹ ਆਪਣੇ ਮੋਟਰ-ਸਾਈਕਲ ਨੰਬਰ ਪੀ ਬੀ 06 ਏ ਬੀ 6034 ਤੇ ਸਵਾਰ ਹੋ ਕੇ ਆਪਣੀ ਪਤਨੀ ਜੋਤੀ 26 ਸਾਲ ਅਤੇ ਬੇਟੀ ਨੰਦਨੀ 7 ਸਾਲ ਅਤੇ ਬੇਟੇ ਚਾਹਤ 2 ਸਾਲ ਦੇ ਨਾਲ ਆਪਣੀ ਭੈਣ ਜੋ ਅਵਾਂਖਾ ਦੀਨਾ ਨਗਰ ਨੂੰ ਮਿਲ ਕੇ ਬਟਾਲਾ ਜਾ ਰਿਹਾ ਸੀ,

ਕਰੀਬ 5 ਵਜੇ ਸ਼ਾਮ ਨੂੰ ਜਦੋਂ ਉਹ ਜੀ ਟੀ ਰੋਡ ਤੇ ਸਥਿਤ ਚੈਨਈ ਐਕਸਪ੍ਰੈਸ ਹੋਟਲ ਨੇੜੇ ਪੁੱਜੇ ਤਾਂ ਪਿੱਛੇ ਤੋ ਆ ਰਹੀ ਇਕ ਕਾਰ ਨੇ ਉਂਨਾਂ ਦੇ ਮੋਟਰ-ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਸਾਰਾ ਪਰਿਵਾਰ ਸੜਕ ਤੇ ਡਿੱਗ ਪਏ ਜਿਸ ਕਾਰਨ ਉਸ ਦੀ ਪਤਨੀ ਜੋਤੀ 26 ਸਾਲ ਦੀ ਮੋਕਾ ਤੇ ਮੋਤ ਹੋ ਗਈ ਜਦੋਂ ਕਿ ਉਹ ਤੇ ਉਸ ਦੇ ਦੋਵੇਂ ਬੱਚੇ ਜਖਮੀ ਹੋ ਗਏ ਜਿਨਾ ਨੂੰ ਇਲਾਜ ਲਈ ਸਥਾਨਕ ਸਿਵਲ ਹੱਸਪਤਾਲ ਲੇ ਜਾਇਆ ਗਿਆ । ਇਸ ਸੰਬੰਧ ਵਿੱਚ ਏ ਐਸ ਆਈ ਮਦਨ ਗੋਪਾਲ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਗੁਰਬਖਸ਼ ਵੱਲੋਂ ਦਿੱਤੇ ਬਿਆਨ ਦੇ ਅਧਾਰ ਤੇ ਨਾ ਮਾਲੂਮ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply