ਕਿਤੇ ਮਹਿੰਗੀ ਹੀ ਨਾ ਪੈ ਜਾਵੇ ਡੇਂਗੂ ਦੀ ਇਹ ਲਾਪ੍ਰਵਾਹੀ —–!

ਕਿਤੇ ਮਹਿੰਗੀ ਹੀ ਨਾ ਪੈ ਜਾਵੇ ਡੇਂਗੂ ਦੀ ਇਹ ਲਾਪ੍ਰਵਾਹੀ —–!
ਦੇਸ਼ ਦੀ ਜਨਤਾ ਪਹਿਲਾਂ ਹੀ ਕੋਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਤੌਬਾ ਤੌਬਾ ਕਰ ਰਹੀ ਹੈ——–?
 
ਪਠਾਨਕੋਟ, 15 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਪੰਜਾਬ ਦੇ ਹੋਰਨਾਂ ਸ਼ਹਿਰਾਂ ਵਾਂਗ ਪਠਾਨਕੋਟ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿਚ ਮੱਛਰ ਦੀ ਭਰਮਾਰ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਇਸ ਦੇ ਨਾਲ ਨਾਲ ਚਿੱਟੇ ਦਿਨ ਡੇਂਗੂ ਮੱਛਰ ਵੀ ਆਮ ਘੁੰਮਦਾ ਵੇਖਿਆ ਜਾ ਸਕਦਾ ਹੈ। ਦੇਸ਼ ਦੀ ਜਨਤਾ ਪਹਿਲਾਂ ਹੀ ਕੋਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਤੌਬਾ ਤੌਬਾ ਕਰ ਰਹੀ ਹੈ।
 
ਦੂਸਰਾ ਇਹ ਕਿ ਲੋਕ ਖਦਸ਼ਾ ਜਾਹਰ ਕਰ ਰਹੇ ਹਨ ਕਿ ਕੋਰੋਨਾ ਦੇ ਦੌਰ ਵਿਚ ਕਿਤੇ ਮਹਿੰਗੀ ਹੀ ਨਾ ਪੈ ਜਾਵੇ ਡੇਂਗੂ ਦੀ ਇਹ ਲਾਪ੍ਰਵਾਹੀ।
 
ਜੁਲਾਈ ਦੇ ਇਸ ਮਹੀਨੇ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਡੇਂਗੂ ਮੱਛਰ ਦੇ ਡੰਗ ਤੋਂ ਬਚਿਆ ਜਾ ਸਕੇ। ਘਰਾਂ ਵਿੱਚ ਪਾਣੀ ਦੀਆਂ ਡਿੱਗੀਆਂ, ਗਮਲਿਆਂ, ਕੂਲਰਾਂ, ਪਸ਼ੂ-ਪੰਛੀਆਂ ਦੇ ਭਾਂਡਿਆਂ, ਘਰਾਂ ਦੀਆਂ ਛੱਤਾਂ ਤੇ ਪਏ ਵਾਧੂ ਟਾਇਰ, ਅੱਜ ਕੱਲ੍ਹ ਹੋ ਰਹੀ ਬਰਸਾਤ ਦੇ ਕਾਰਨ ਖਾਲੀ ਪਏ ਪਲਾਟਾਂ ਵਿਚ ਖੜਾ ਹੋਇਆ ਪਾਣੀ, ਅੱਤ ਮੰਦੀ ਹਾਲਤ ਵਿਚ ਗਲੀ ਦੀਆਂ ਨਾਲੀਆਂ ਅਤੇ ਪਾਣੀ ਦੇ ਹੋਰ ਸਰੋਤਾਂ ਵਿਚ ਡੇਂਗੂ ਮਲੇਰੀਆ ਦਾ ਲਾਰਵਾ ਦਿਨ-ਪ੍ਰਤੀ ਦਿਨ ਪਨਪ ਰਿਹਾ ਹੈ।
 
ਦੂਸਰੇ ਪਾਸੇ ਬਿਜਲੀ ਦੇ ਕੱਟਾਂ ਕਾਰਨ ਰਾਤ ਦੇ ਸਮੇਂ ਇਹ ਮੱਛਰ ਰਾਤਾਂ ਦੀ ਨੀਂਦ ਹਰਾਮ ਕਰ ਰਿਹਾ ਹੈ। ਬਾਅਦ ਦੁਪਹਿਰ ਪੰਜ ਵੱਜੇ ਤੋਂ ਬਾਅਦ ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਵੀ ਬੈਠ ਨਹੀਂ ਸਕਦੇ ਇਕ ਪਾਸਿਓਂ ਬਿਜਲੀ ਗੁੱਲ ਹੋ ਜਾਂਦੀ ਹੈ ਦੂਸਰੇ ਪਾਸੇ ਇਹ ਜ਼ਰੀਲੇ ਮੱਛਰ ਝੁੰਡਾਂ ਦੇ ਝੁੰਡ ਬਣਕੇ ਨਾ ਤਾਂ ਬੈਠਣ ਦਿੰਦੇ ਹਨ ਨਾ ਹੀ ਸੈਰ ਕਰਨ ਦਿੰਦੇ ਹਨ, ਏਥੋਂ ਤੱਕ ਕਿ ਸੈਰ ਕਰਨ ਦੇ ਸਮੇਂ ਵੀ ਆਪਣਾ ਡੰਗ ਮਾਰਨ ਤੋਂ ਘੱਟ ਨਹੀਂ ਕਰਦੇ ਜਾਨ ਲੇਵਾ ਇਹ ਡੇਂਗੂ ਮੱਛਰ।
 
ਸਰਕਾਰ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਲੋਕ ਦੀ ਸਿਹਤ ਸੰਭਾਲ ਦਾ ਪਹਿਲ ਦੇ ਅਧਾਰ ਤੇ ਖਿਆਲ ਰੱਖੇ ਪ੍ਰੰਤੁ ਸਬੰਧਤ ਵਿਭਾਗ ਦਾ ਇਹ ਹਾਲ ਹੋ ਗਿਆ ਹੈ ਕਿ ‘ਕੋਈ ਜੀਵੇ ਕੋਈ ਮਰੇ, ਸੁਥਰਾ ਘੋਲ ਪਤਾਸੇ ਪੀਵੇ।
ਸ਼ਹਿਰਾਂ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸਬੰਧਤ ਵਿਭਾਗ ਵੱਲੋਂ ਅੱਜੇ ਤੱਕ ਐਂਟੀ ਲਾਰਵਾ ਦਵਾਈ ਦਾ ਛਿੜਕਾਅ ਨਾ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ ਜਾ ਰਿਹਾ ਹੈ ਜਿਸ ਦੇ ਸਿੱਟੇ ਵੱਜੋ ਲੋਕਾਂ ਨੂੰ ਬਿਨਾਂ ਵਜ੍ਹਾ ਮੌਤ ਦੇ ਮੂੰਹ ਵਿੱਚ ਧਕੇਲਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਚਿੰਤਾ ਜਤਾਈ ਜਾ ਰਹੀ ਹੈ।
                    ਇਲਾਕੇ ਦੀ ਜਨਤਾ ਸਿਹਤ ਵਿਭਾਗ, ਨਗਰ ਨਿਗਮ ਪਠਾਨਕੋਟ ਅਤੇ ਪ੍ਰਸ਼ਾਸ਼ਨ ਤੋਂ ਮੰਗ ਕਰ ਰਹੇ ਹਨ ਕਿ ਲੋਕਾ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਸ਼ਹਿਰਾ-ਪਿੰਡਾ ਵਿਚ ਐਂਟੀ ਲਾਰਵਾ ਦਵਾਈ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ।

Related posts

Leave a Reply