UPDATED.. ਕਿਸਾਨਾਂ ਦੇ ਮਜਬੂਤ ਸੰਘਰਸ਼ ਅਤੇ ਇਰਾਦੇ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ : ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ

ਗੜ੍ਹਦੀਵਾਲਾ 18 ਮਾਰਚ (ਚੌਧਰੀ ) : ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਹੋਏ ਹਨ। ਕਿਸਾਨ ਕੜਾਕੇ ਦੀ ਠੰਡ ਵਿਚ ਵੀ ਇਹ ਮੋਰਚਾ ਲਗਾਏ ਹੋਏ ਸਨ। ਉਨ੍ਹਾਂ ਕਿਹਾ ਕਿ  ਹੁਣ ਕੇਂਦਰ ਦੀ ਮੋਦੀ ਸਰਕਾਰ ਨੂੰ ਭਰਮ ਹੈ ਕਿ ਕਿਸਾਨ ਗਰਮੀ ਨੂੰ ਦੇਖ ਕੇ ਆਪਣੇ ਆਪਣੇ ਘਰਾਂ ਵੱਲ ਨੂੰ ਭੱਜ ਜਾਣਗੇ। ਪਰ ਕਿਸਾਨਾਂ ਦੇ ਮਜਬੂਤ ਇਰਾਦੇ ਅੱਗੇ ਮੋਦੀ ਸਰਕਾਰ ਨੂੰ ਹੀ ਝੁੱਕਣਾ ਪਵੇਗਾ। ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਦਾ ਗਲਾ ਘੁੱਟ ਰਹੇ ਹਨ ਜਿਸ ਨੂੰ ਕਿਸਾਨ ਹਰਗਿਜ਼ ਬਰਦਾਸ਼ਤ ਨਹੀ ਕਰਨਗੇ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਯੂਥ ਬਲਾਕ ਪ੍ਰਧਾਨ ਕਾਂਗਰਸ ਅਚਿਨ ਸ਼ਰਮਾ ਗੜ੍ਹਦੀਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਵੱਖਰੇ ਹੱਥ ਕੰਡੇ ਅਪਣਾ ਕੇ ਧੱਕ ਚੁੱਕੀ ਹੈ। ਉਨਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਜਿੱਤ ਨਹੀਂ ਹੋ ਜਾਂਦੀ ਇਹ ਅੰਦੋਲਨ ਉਦੋਂ ਤੱਕ ਚੱਲਦਾ ਰਹੇਗਾ। 

Related posts

Leave a Reply