ਕਿਸਾਨਾਂ ਵਲੋਂ ਡੀਜ਼ਲ , ਪਟਰੋਲ,ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਤੇ ਵਿਰੋਧ ‘ਚ ਕੱਢਿਆ ਰੋਸ ਮਾਰਚ ਤੇ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ


ਗੜ੍ਹਦੀਵਾਲਾ, 20 ਮਾਰਚ(ਚੌਧਰੀ) : ਸਥਾਨਕ ਇਲਾਕੇ ਦੇ ਕਿਸਾਨਾਂ ਵਲੋਂ ਰਿਟਾਇਰਡ ਖੇਤੀਬਾੜੀ ਇੰਸਪੈਕਟਰ ਗੁਰਮੀਤ ਸਿੰਘ ਜੀਆ ਸਹੋਤਾ ਦੀ ਅਗਵਾਈ ਹੇਠ ਡੀਜ਼ਲ, ਪਟਰੋਲ, ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਤੇ ਕੰਟਰੋਲ ਕਰਨ,ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ ਅਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਨੂੰ  ਯਕੀਨੀ ਬਣਾਉਣ ਦੇ ਹਿੱਤ ਵਿੱਚ ਗੜ੍ਹਦੀਵਾਲਾ ਵਿਖੇ ਰੋਸ ਮਾਰਚ ਕੀਤਾ ਗਿਆ।ਇਹ ਰੋਸ ਮਾਰਚ ਟਾਂਡਾ ਰੋਡ ਤੋਂ ਆਰੰਭ ਹੋ ਕੇ ਬਾਜ਼ਾਰ ਵਿੱਚ ਕੱਢਿਆ ਗਿਆ।ਇਸ ਮੌਕੇ ਮੰਗਾਂ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਲਈ ਨਾਇਬ  ਤਹਿਸੀਲਦਾਰ ਰਾਜਿੰਦਰ ਸਿੰਘ ਨੂੰ ਮੰਗ  ਪੰਤਰ ਸੌਪਿਆ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਡੀਜਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਘਟਾਈਆਂ ਜਾਣ,ਤਿੰਨੋ ਕਿਸਾਨ ਵਿਰੋਧੀ ਕੇਂਦਰੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਫਸਲਾਂ ਦੀ ਐਮ ਐਸ ਪੀ ਦੀ ਗਰੰਟੀ ਕਾਨੂੰਨੀ ਤੌਰ ਤੇ ਬਣਾਇਆ ਜਾਵੇ।ਇਸ ਤੋਂ ਇਲਾਵਾ ਜਨਤਕ ਖੇਤਰ ਦੇ ਅਦਾਰਿਆਂ ਦੇ ਨਿੱਜੀਕਰਨ ਅਤੇ ਭਾਰਤੀ ਖੇਤੀਬਾੜੀ ਦੇ ਕਾਰਪੋਰੇ ਟਾਈਜੇਸਨ ਨੂੰ ਰੋਕਣ ਲਈ ਨੀਤੀ ਜਾਰੀ ਕੀਤੀ ਜਾਵੇ ਅਤੇ ਡੀਜ਼ਲ/ਪਟਰੋਲ/ਐਲ ਪੀ ਜੀ ਦੀਆਂ ਕੀਮਤਾਂ ਨੂੰ ਤੁਰੰਤ ਘਟਾਇਆ ਜਾਵੇ।ਇਸ ਮੌਕੇ ਡਾ ਮੋਹਨ ਸਿੰਘ ਮੱਲੀ,ਕਾਮਰੇਡ ਚਰਨ ਸਿੰਘ ਗੜ੍ਹਦੀਵਾਲਾ, ਚਰਨਜੀਤ ਸਿੰਘ ਚਠਿਆਲ, ਹਰਬੰਸ ਸਿੰਘ ਧੂਤ,ਦਲਜੀਤ ਸਿੰਘ ਬਾਠ, ਮਨਜੀਤ ਸਿੰਘ ਖਾਨਪੁਰ,ਕੌਸਲਰ ਬਿੰਦਰਪਾਲ ਬਿੱਲਾ, ਰਣਜੀਤ ਸਿੰਘ,ਪੂਰਨ ਸਿੰਘ, ਨੰਬਰਦਾਰ ਸਵਰਨ ਸਿੰਘ,ਧਰਮਿੰਦਰ ਕਲਿਆਣ, ਦਲਜੀਤ ਸਿੰਘ ਬਾਠ,ਦਵਿੰਦਰ ਕੁਮਾਰ, ਅਸਲੀਮ,ਜਸਪ੍ਰੀਤ ਸਿੰਘ, ਜਤਿੰਦਰ ਕੁਮਾਰ, ਦਵਿੰਦਰ ਸਿੰਘ,ਰਾਮ ਸਿੰਘ, ਸੁਰਿੰਦਰ ਸਿੰਘ, ਮਨਿੰਦਰ ਸਿੰਘ,ਕਮਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Gutentor Advanced Text

Related posts

Leave a Reply