ਕਿਸਾਨੀ ਸੰਘਰਸ਼ ਨੂੰ ਸਮਰਪਿਤ ”ਦਸਤਾਰ ਮੁਕਾਬਲਾ” ਟਿੱਕਰੀ ਬਾਰਡਰ ਦਿੱਲੀ (ਨੇੜੇ 22 ਨੂੰ ਪੋਲ) ਵਿਖੇ 18 ਅਪ੍ਰੈਲ ਨੂੰ

ਗੜ੍ਹਦੀਵਾਲਾ 15 ਅਪ੍ਰੈਲ (ਚੌਧਰੀ) : ਕਿਸਾਨੀ ਸੰਘਰਸ਼ ਨੂੰ ਸਮਰਪਿਤ ਟਿੱਕਰੀ ਬਾਰਡਰ ਦਿੱਲੀ (ਨੇੜੇ 22 ਨੂੰ ਪੋਲ) ਵਿਖੇ 18 ਅਪ੍ਰੈਲ 2021 ਦਿਨ ਐਤਵਾਰ ਨੂੰ ਦਸਤਾਰ ਮੁਕਾਬਲੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ, ਸਰਬੱਤ ਦਾ ਭਲਾ ਸੁਸਾਇਟੀ ਮੂਨਕਾਂ, ਭਾਈ ਘਨਈਆ ਜੀ ਸੇਵਾ ਸਿਮਰਨ ਸੁਸਾਇਟੀ ਡੱਫਰ (ਗੜ੍ਹਦੀਵਾਲਾ) ਅਤੇ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਕਰਵਾਏ ਜਾ ਰਹੇ ਹਨ।ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ 17 ਸਾਲ ਤੋਂ ਉੱਪਰ ਓਪਨ ਮੁਕਾਬਲੇ ਹੋਣਗੇ। ਇਸ ਮੁਕਾਬਲੇ ਦਾ ਪਹਿਲਾਂ ਇਨਾਮ 15000 ਰੁਪਏ, ਦੂਸਰਾ ਇਨਾਮ 11000 ਰੁਪਏ ਅਤੇ ਤੀਸਰਾ ਇਨਾਮ 7100 ਰੁਪਏ ਦਿੱਤਾ ਜਾਵੇਗਾ। ਇਸੇ ਤਰਾਂ 5 ਸਾਲ ਤੋਂ 16 ਸਾਲ ਤੱਕ ਦੀ ਉਮਰ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ 3100 ਰੁਪਏ, ਦੂਜਾ ਇਨਾਮ 2100 ਰੁਪਏ ਅਤੇ ਤੀਸਰਾ ਇਨਾਮ 1100 ਰੁਪਏ ਦਿੱਤਾ ਜਾਵੇਗਾ।ਉਨਾਂ ਅੱਗੇ ਕਿਹਾ ਕਿ ਪਿੰਡ ਧੂਤਾਂ ਤੋਂ ਟਿੱਕਰੀ ਬਾਰਡਰ ਵਿਖੇ ਚੌਥੀ ਵਾਰ ਟਰਾਲੀ ਇੱਕ ਹਫਤੇ ਲਈ ਪਹੁੰਚੀ ਹੈ ਜਿਸ ਵਿੱਚ ਅਮ੍ਰਿਤਪਾਲ ਸਿੰਘ ਪਾਲੀ, ਦਲਵੀਰ ਸਿੰਘ, ਗੁਰਵਿੰਦਰ ਸਿੰਘ ਲਾਡੀ, ਦਲਬੀਰ ਸਿੰਘ ਬਾਬਾ ਸਮੇਤ ਹੋਰ ਸੱਜਣ ਪਹੁੰਚੇ ਹਨ। ਇਸ ਮੌਕੇ ਸਰਦਾਰ ਮਨਜੋਤ ਸਿੰਘ ਤਲਵੰਡੀ, ਜਸਪਾਲ ਸਿੰਘ, ਜਗਰੂਪ ਸਿੰਘ, ਦਮਨਪ੍ਰੀਤ ਸਿੰਘ, ਚੰਦਨ ਗੌਤਮ, ਸੁੱਖੀ ਮਾਨਸਾ ਆਦਿ ਸਮੇਤ ਸੁਸਾਇਟੀ ਮੈਂਬਰ ਹਾਜਰ ਸਨ। 

Related posts

Leave a Reply