LATEST- ਕਿਸਾਨ ਬਲਦੇਵ ਸਿੰਘ ਨੇ ਕਾਇਮ ਕੀਤੀ ਨਵੀਂ ਮਿਸਾਲ, ਝੋਨੇ ਲਈ ਬਹੁਤੇ ਪਾਣੀ ਦੀ ਨਹੀਂ ਲੋੜ…..

ਪਿੰਡ ਤਲਵੰਡੀ ਭੁੰਗੇਰੀਆਂ (ਮੋਗਾ) ਦੇ ਕਿਸਾਨ ਬਲਦੇਵ ਸਿੰਘ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਜੇਕਰ ਸਾਰੇ ਕਿਸਾਨ ਇਸ ਤੋਂ ਸੇਧ ਲੈਣ ਤਾਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕਦਾ ਹੈ ।

Moga,(Vikas Julka,Satwinder ) : ਪਿੰਡ ਤਲਵੰਡੀ ਭੁੰਗੇਰੀਆਂ ਦੇ ਕਿਸਾਨ ਬਲਦੇਵ ਸਿੰਘ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਸਰਕਾਰੀ ਰਿਪੋਰਟਾਂ ਵੀ ਸਪਸ਼ਟ ਕਹਿ ਰਹੀਆਂ ਹਨ ਕਿ ਅਗਲੇ ਸਾਲਾਂ ਵਿੱਚ ਪੰਜਾਬ ਲਈ ਸਭ ਤੋਂ ਵੱਡੀ ਸਮੱਸਿਆ ਪਾਣੀ ਹੀ ਹੋਏਗੀ। ਕਿਸਾਨ ਬਲਦੇਵ ਸਿੰਧ ਨੇ ਕੱਦੂ ਕਰਕੇ ਝੋਨੇ ਦੀ ਬਿਜਾਈ ਦੀ ਤਕਨੀਕ ਨੂੰ ਛੱਡ ਕੇ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕੀਤੀ ਹੈ। ਖੇਤੀ ਮਾਹਿਰਾਂ ਦਾ ਦਾਅਵਾ ਹੈ ਕਿ ਇਸ ਤਕਨੀਕ ਨਾਲ ਪਾਣੀ ਦੀ ਘੱਟ ਤੋਂ ਘੱਟ 40 ਫ਼ੀਸਦੀ ਬਚਤ ਹੋਈ ਹੈ। ਕਿਸਾਨ ਨੇ ਖੁਦ ਤਜ਼ਰਬੇ ਲਈ ਟਿਊਬਵੈੱਲ ਉੱਤੇ ਪਾਣੀ ਦਾ ਮੀਟਰ ਵੀ ਲਾਇਆ। ਇਸ ਤੋਂ ਵੀ ਸਾਬਤ ਹੋਇਆ ਕਿ 40 ਫ਼ੀਸਦੀ ਬਚਤ ਹੋਈ।

 

ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ 10 ਸਾਲ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਤਜਰਬੇ ਵਜੋਂ ਕੀਤੀ ਜਿਸ ਵਿੱਚ ਕੁਝ ਮੁਸ਼ਕਲਾਂ ਵੀ ਆਈਆਂ। ਉਨ੍ਹਾਂ ਦੱਸਿਆ ਕਿ ਉਸ ਮਗਰੋਂ ਝੋਨੇ ਦੀ ਸਿੱਧੀ ਬਿਜਾਈ ਲਈ ਉਨ੍ਹਾਂ ਡਰਿੱਲ ਮਸ਼ੀਨ ਖਰੀਦ ਕੇ ਉਸ ਨਾਲ ਝੋਨੇ ਦੀ ਬਿਜਾਈ ਕੀਤੀ। ਹੁਣ ਉਹ 25 ਏਕੜ ਤੋਂ ਵੱਧ ਜ਼ਮੀਨ ’ਤੇ ਸਿੱਧੀ ਬਿਜਾਈ ਨਾਲ ਝੋਨੇ ਦੀ ਪੈਦਾਵਾਰ ਕਰ ਰਿਹਾ ਹੈ। ਇਸ ਨਾਲ ਸਿਰਫ ਪਾਣੀ ਦੀ ਹੀ ਬੱਚਤ ਨਹੀ ਹੁੰਦੀ ਸਗੋਂ ਉਪਜ ਵਿੱਚ ਵੀ ਵਾਧਾ ਹੁੰਦਾ ਹੈ। ਇਸ ਪਿੰਡ ’ਚ ਕਿਸਾਨ ਬਲਦੇਵ ਸਿੰਘ ਤੇ ਹੋਰ ਕਿਸਾਨਾਂ ਨੇ 150 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਹੈ।

Related posts

Leave a Reply