ਕੁੜੀਆਂ ਦੇ ਸ਼ਾਨਦਾਰ ਨਤੀਜੇ ਵਧਾ ਰਹੇ ਮਾਤਾ-ਪਿਤਾ ਦੀ ਸ਼ਾਨ : ਡਾ. ਰਾਜ ਕੁਮਾਰ

ਸਰਕਾਰੀ ਸਕੂਲਾਂ ਦਾ ਸਿਖਿੱਅਕ ਮਿਆਰ ਹੋ ਰਿਹਾ ਬਿਹਤਰ
ਹੁਸ਼ਿਆਰਪੁਰ,(Vikas Julka,Satwinder) : ਬੀਤੇ ਸੋਮਵਾਰ ਨੂੰ ਬਸੀ ਕਲਾਂ ਸੀ. ਸੈ. ਸਕੂਲ ਵਿਖੇ ਮਾਈ ਭਾਗੋ ਸਕੀਮ ਤਹਿਤ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ। ਪੰਜਾਬ ਸਰਕਾਰ ਦੁਆਰਾ ਗਿਆਰਵੀਂ ਅਤੇ ਬਾਰਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਦੇ ਕੇ ਪ੍ਰੋਤਸਾਹਿਤ ਕਰਨ ਦੀ ਸ਼ਲਾਘਾ ਕਰਦਿਆਂ ਡਾ. ਰਾਜ ਨੇ ਕਿਹਾ ਕਿ ਸਾਡੀਆਂ ਬੱਚੀਆਂ, ਸਾਡੇ ਸਮਾਜ ਦਾ ਮਜਬੂਤ ਥੰਮ ਹਨ। ਜਿਹਨਾਂ ਦੇ ਹਥਾਂ ਵਿੱਚ ਦੇਸ਼ ਦੇ ਕੱਲ ਦੀ ਕਮਾਨ ਹੈ।

ਉਹਨਾਂ ਨੇ ਉਪਸਥਿਤ ਬੱਚਿਆਂ, ਅਧਿਆਪਕਾਂ ਅਤੇ ਹੋਰਨਾਂ ਪਤਵੰਤੇ ਵਿਅਕਤੀਆਂ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਪ੍ਰਦੇਸ਼ ਵਿੱਚ ਪੜਾਈ ਦਾ ਮਿਆਰ ਚੁੱਕਣ ਲਈ ਬਹੁਤੇਰੇ ਯਤਨ ਕਰ ਰਹੀ ਹੈ। ਇਹਨਾਂ ਯਤਨਾਂ ਸਦਕਾ ਹੀ ਇਸ ਵਾਰ ਪੰਜਾਬ ਬੋਰਡ ਦਾ ਬਾਰਹਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਪਿਛਲੇ ਸਾਲ 2018 ਦੇ 65.97 ਪ੍ਰਤਿਸ਼ਤ ਨਤੀਜੇ ਦੇ ਮੁਕਾਬਲੇ 2019 ਵਿੱਚ 86.41 ਪ੍ਰਤਿਸ਼ਤ ਨਤੀਜਾ ਇੱਕ ਵੱਡੀ ਪ੍ਰਾਪਤੀ ਹੈ। ਇਸ ਵਿੱਚ ਵੀ ਕੁੜੀਆਂ ਦਾ ਪਾਸ ਪ੍ਰਤੀਸ਼ਤ 90.86 ਪ੍ਰਤੀਸ਼ਤ ਹੈ, ਜਦਕਿ ਮੁੰਡਿਆਂ ਦਾ 82.83 ਪ੍ਰਤੀਸ਼ਤ। ‘ਅਸਰ’ (1S5R) ਸਰਵੇਖਣ ਰਿਪੋਰਟ 2018 ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਹਰ ਪੱਖੋਂ ਵਧੀਆ ਕੰਮ ਕੀਤਾ ਹੈ ਤੇ ਪੰਜਾਬ ਨੂੰ ਗਣਿਤ ਵਿਸ਼ੇ ਵਿੱਚ ਦੂਜਾ ਸਥਾਨ ਮਿਲਿਆ ਹੈ।

ਇਸਦੇ ਨਾਲ ਹੀ ਪੰਜਾਬ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅੰਗ੍ਰੇਜੀ ਭਾਸ਼ਾ ਤੇ ਪਕੜ ਮਜਬੂਤ ਕਰਣ ਲਈ ਜਿੱਥੇ ਪਹਿਲੀ ਜਮਾਤ ਤੋਂ ਅੰਗ੍ਰੇਜੀ ਸ਼ੁਰੂ ਕੀਤੀ ਜਾ ਰਹੀ ਹੈ, ਉੱਥੇ ਹੁਣ ਬੱਚਿਆਂ ਨੂੰ ਸਕੂਲ ਵਿੱਚ ਅੰਗ੍ਰੇਜੀ ਕਾਰਟੂਨ, ਫਿਲਮਾਂ ਵੀ ਵਿਖਾਈਆਂ ਜਾਣਗੀਆਂ। ਤਾਂ ਜੋ ਉਹਨਾਂ ਦੇ ਭਾਸ਼ਾ ਗਿਆਨ ਵਿੱਚ ਮਨੋਰੰਜਕ ਤਰੀਕੇ ਨਾਲ ਵਾਧਾ ਕੀਤਾ ਜਾ ਸਕੇ। ਡਾ. ਰਾਜ ਨੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੀ ਸ਼ਲਾਘਾ ਕੀਤੀ ਕਿ ਉਹਨਾਂ ਦੇ ਸਕੂਲ ਵਿੱਚ ਬੱਚਿਆਂ ਦੀ ਵੱਡੀ ਗਿਣਤੀ ਹੋਣਾ ਉਹਨਾਂ ਦੁਆਰਾ ਸਕੂਲ ਅਤੇ ਪੜਾਈ ਦਾ ਉੱਚ ਸਤਰ ਬਣਾਏ ਰਖੱਣ ਕਾਰਣ ਹੀ ਹੈ।

 

ਇਸ ਮੌਕੇ ਤੇ ਪ੍ਰਿੰਸੀਪਲ ਜਤਿੰਦਰ ਸਿੰਘ, ਡੀ.ਈ.ਓ. ਸਾਹਿਬ, ਲੰਬੜਦਾਰ ਸੰਦੀਪ ਸੈਣੀ, ਸਰਪੰਚ ਵਿਦਿਆ ਦੇਵੀ ਬਸੀ ਕਲਾਂ, ਕਰਮਜੀਤ ਸਿੰਘ ਪੰਚ, ਕ੍ਰਿਸ਼ਨ ਗੋਪਾਲ, ਅਮ੍ਰਿਤ ਸ਼ਰਮਾ, ਕਵਿਤਾ ਪੰਚ, ਬਲਵੀਰ ਪੰਚ, ਗੀਤਾ ਪੰਚ, ਰਾਮ ਕ੍ਰਿਸ਼ਨ ਸੈਦੋ ਪੱਟੀ, ਸੋਢੀ ਰਾਮ ਪੰਚ, ਭੂਸ਼ਣ ਕੁਮਾਰ, ਬਲਦੇਵ ਸਿੰਘ ਦੇਬੀ, ਸ਼ਿਵਰੰਜਨ ਸਿੰਘ ਰੋਮੀ ਚੱਬੇਵਾਲ ਆਦਿ ਹਾਜ਼ਰ ਸਨ।

Related posts

Leave a Reply