ਕੁੰਡਲੀ ਸਿੰਘੂ ਬਾਰਡਰ ’ਤੇ ਹੋਏ ਕਤਲ ਮਾਮਲੇ ਚ ਨਿਹੰਗ ਸਰਬਜੀਤ ਸਿੰਘ ਨੇ ਜਿੰਮੇਵਾਰੀ ਲਈ

ਨਵੀਂ ਦਿੱਲੀ: ਕੁੰਡਲੀ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੀ ਹੱਤਿਆ ਕਰਨ ਵਾਲੇ ਨਿਹੰਗ ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਸਮਰਪਣ ਕਰਨ ਵਾਲੇ ਦਾ ਨਾਂ ਨਿਹੰਗ ਸਰਬਜੀਤ ਦੱਸਿਆ ਜਾ ਰਿਹਾ ਹੈ।

ਉਸ ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਕੇ ਹੱਤਿਆ ਦੀ ਜ਼ਿੰਮੇਵਾਰੀ ਲੈ ਲਈ ਹੈ ਅਤੇ ਕਿਹਾ ਹੈ ਕਿ ਗੁਰੂ ਦੀ ਬੇਅਦਬੀ ਉਸ ਕੋਲੋਂ ਸਹਿਣ ਨਹੀਂ ਹੋਈ । ਇਸ ਦੇ ਨਾਲ ਹੀ ਕਿਸਾਨ ਅੰਦੋਲਨ ਵਾਲੀ ਥਾਂ ’ਤੇ ਇਕ ਵਾਰ ਫਿਰ ਗਹਿਮਾ-ਗਹਿਮੀ ਵੱਧ ਗਈ ਹੈ। ਇੱਧਰ ਪੁਲਿਸ ਨੇ ਉਸ ਨੂੰ ਗਿ੍ਰਫਤਾਰ ਕਰ ਕੇ ਮੈਡੀਕਲ ਕਰਵਾਉਣ ਲਈ ਸ਼ਨਿਚਰਵਾਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕਰੇਗੀ। ਉੱਥੇ ਕਿਸਾਨ ਅੰਦੋਲਨ ਵਿਚ ਇਹ ਹੱਤਿਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਪੁਲਿਸ ਇਸ ਮਾਮਲੇ ਵਿਚ ਨਿਹੰਗ ਤੋਂ ਪੁੱਛਗਿੱਛ ਕਰ ਰਹੀ ਹੈ। 

Related posts

Leave a Reply