ਚੰਡੀਗੜ੍ਹ : ਕੇਂਦਰੀ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਕਾਫਲੇ ’ਚ ਵੜ ਕੇ ਤੇਜ਼ ਰਫਤਾਰ ਕਾਰ ਚਾਲਕ ਸਕਿਉਰਿਟੀ ’ਚ ਸ਼ਾਮਲ ਸਰਕਾਰੀ ਪਾਇਲਟ ਜਿਪਸੀ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਮਾਮਲੇ ’ਚ ਵੀਆਈਪੀ ਸਕਿਉਰਿਟੀ ਵਿੰਗ ’ਚ ਤਾਇਨਾਤ ਸਬ ਇੰਸਪੈਕਟਰ ਬਲਬੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਸੈਕਟਰ 36 ਥਾਣਾ ਪੁਲਿਸ ਮੁਲਜ਼ਮ ਕਾਰ ਚਾਲਕ ਖ਼ਿਲਾਫ਼ ਧਾਰਾ 279 ਤਹਿਤ ਕੇਸ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜ ਮੰਤਰੀ ਸੋਮ ਪ੍ਰਕਾਸ਼ ਮੋਹਾਲੀ ਵੱਲ ਜਾਂਦੇ ਸਮੇਂ ਸੈਕਟਰ 41-42 ਦੀ ਸੜਕ ’ਤੇ ਹਾਦਸਾ ਹੋਇਆ। ਪੁਲਿਸ ਅਨੁਸਾਰ ਤੇਜ਼ ਰਫ਼ਤਾਰ ਫਿਗੋ ਕਾਰ ਚਾਲਕ ਕਾਫਲੇ ਵਿਚ ਵੜ ਆਇਆ ਤੇ ਪਾਇਲਟ ਜਿਪਸੀ ਨੂੰ ਟੱਕਰ ਮਾਰਨ ਤੋਂ ਬਾਅਦ ਫ਼ਰਾਰ ਹੋ ਗਿਆ। ਸੈਕਟਰ 36 ਥਾਣਾ ਪੁਲਿਸ ਕਾਨੂੰਨੀ ਕਾਰਵਾਈ ਕਰ ਰਹੀ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp