ਕੇ.ਐੱਮ.ਐਸ ਕਾਲਜ ਦਸੂਹਾ ਵਿਖੇ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ


ਦਸੂਹਾ 23 ਮਾਰਚ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਡਾ.ਬੀ. ਆਰ ਅੰਬੇਡਕਰ ਸੈਮੀਨਾਰ ਹਾਲ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਬੜੇ ਸਧਾਰਨ ਤਰੀਕੇ ਨਾਲ ਮਨਾਇਆ ਗਿਆ।ਚੇਅਰਮੈਨ ਚੌ.ਕੁਮਾਰ ਸੈਣੀ ,ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਪ੍ਰਿੰਸੀਪਲ ਡਾ.ਸ਼ਬਨਮ ਕੌਰ ਵੱਲੋਂ ਇਸ ਮੌਕੇ ਤੇ ਸ਼ਹੀਦਾਂ ਨੂੰ ਸ਼ਰਧਾ ਫੁੱਲ ਭੇਂਟ ਕਰਕੇ ਯਾਦ ਕੀਤਾ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਿਟਾ.ਪ੍ਰਿੰਸੀਪਲ ਸਤੀਸ਼ ਕਾਲੀਆ, ਐਚ.ਓ.ਡੀ ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ,ਸੰਦੀਪ ਸਿੰਘ,ਲਖਵਿੰਦਰ ਕੌਰ ਪਿੰਕੀ,ਲਖਵਿੰਦਰ ਕੌਰ ਬੇਬੀ,ਵੰਦਨਾ,ਸ਼ੀਨਾ,ਹਰਪ੍ਰੀਤ ਕੌਰ, ਹਰਦੀਪ ਸਿੰਘ,ਮਨਪ੍ਰੀਤ ਕੌਰ,ਗੁਰਦੀਪ ਕੌਰ,ਨਰੇਸ਼ ਸਿੰਘ,ਅਮਨਦੀਪ ਕੌਰ, ਰਮਨਪ੍ਰੀਤ ਕੌਰ ਅਤੇ ਕਮਲਪ੍ਰੀਤ ਕੌਰ ਆਦਿ ਹਾਜ਼ਰ ਸਨ।

Related posts

Leave a Reply