ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਰਿਵਾਰਕ ਸਾਂਝ ਚ  ਦਰਾੜ, ਪਤਨੀ ਸੋਫੀ ਟਰੂਡੋ ਵਲੋਂ ਇਕ ਆਨਲਾਈਨ ਪੋਸਟ ਰਾਹੀਂ  ਇਕ ਦੂਸਰੇ ਤੋਂ ਵੱਖ ਹੋਣ ਦਾ ਕੀਤਾ ਐਲਾਨ

ਓਟਵਾ : 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਰਿਵਾਰਕ ਸਾਂਝ ਚ  ਦਰਾੜ ਆਉਣ ਦੀ ਚਰਚਾ ਤੇਜ਼ ਹੋ ਗਈ ਹੈ।   ਉਹਨਾਂ ਤੇ ਉਨ੍ਹਾਂ ਦੀ ਪਤਨੀ, ਸੋਫੀ ਟਰੂਡੋ ਨੇ ਇਕ ਆਨਲਾਈਨ ਪੋਸਟ ਰਾਹੀਂ  ਇਕ ਦੂਸਰੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ। ਇਸ ਨਾਲ ਓਹਨਾ ਦੇ ਨਜਦੀਕੀ ਲੋਕਾਂ ਦੇ ਦਿਲਾਂ ਨੂੰ ਸੱਟ ਵੱਜੀ ਹੈ ਕਿ ਕਿ ਇੱਕ ਹਸਦਾ ਵਸਦਾ ਪਰਿਵਾਰ ਉਜੜ ਗਿਆ ਹੈ ।
ਟਰੂਡੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੇ ਸੰਦੇਸ਼ ‘ਚ ਲਿਖਿਆ ਹੈ ਕਿ ਸੋਫੀ ਅਤੇ ਮੈਂ ਇਸ ਤੱਥ ਨੂੰ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਕਈ ਅਰਥਪੂਰਨ ਅਤੇ ਮੁਸ਼ਕਲ ਗੱਲਬਾਤ ਤੋਂ ਬਾਅਦ ਅਸੀਂ ਇਕ ਦੂਸਰੇ ਤੋਂ  ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼ਾਇਦ ਟਰੂਡੋ ਆਪਣੀ ਪਤਨੀ ਨੂੰ ਢੁਕਵਾਂ ਸਮਾਂ ਨਹੀ ਦੇ ਸਕੇ। ਕੁੱਝ ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਇਹ ਸਟੰਟ ਹੋਵੇ ਕਿਉਂਕਿ ਮੁਲਕ ਵਿੱਚ ਅਗਲੇ ਸਮੇਂ ਵਿੱਚ ਆਮ ਚੋਣਾਂ ਹੋਣੀਆਂ ਹਨ ਤੇ ਟਰੂਡੋ ਸ਼ਾਇਦ ਹਮਦਰਦੀ ਹਾਸਲ ਕਰਨ ਲਈ ਅਜਿਹਾ ਕਰ ਰਹੇ ਹਨ।
51 ਸਾਲ ਜਸਟਿਨ ਟਰੂਡੋ ਅਤੇ  48 ਸਾਲਾ ਸੋਫੀ ਦਾ ਮਈ 2005 ਵਿੱਚ ਵਿਆਹ ਹੋਇਆ ਸੀ ਅਤੇ ਉਹਨਾਂ ਦੇ ਹੁਣ ਤਿੰਨ ਬੱਚੇ – ਦੋ ਪੁੱਤਰ, ਜ਼ੇਵੀਅਰ, 15 ਸਾਲ ਅਤੇ ਹੈਡ੍ਰੀਅਨ  9 ਸਾਲ ਅਤੇ ਇੱਕ ਧੀ 14 ਸਾਲਾ ਏਲਾਗਰੇਸ ਹੈ।


ਟਰੂਡੋ ਅਤੇ ਸੋਫੀ ਨੇ  ਇੱਕੋ ਜਿਹੇ ਸੰਦੇਸ਼ਾਂ ਵਿੱਚ ਲਿਖਿਆ ਹੈ ਕਿ ਹਮੇਸ਼ਾ ਵਾਂਗ, ਅਸੀਂ ਇੱਕ ਦੂਜੇ ਲਈ ਡੂੰਘੇ ਪਿਆਰ ਅਤੇ ਸਤਿਕਾਰ ਨਾਲ ਇੱਕ ਪਰਿਵਾਰ ਬਣੇ ਹੋਏ ਹਾਂ ਅਤੇ ਅਸੀ ਆਪਣੇ ਬੱਚਿਆਂ ਦੇ ਪਾਲਣ ਪੋਸਣ ਤੇ ਭਲਾਈ ਲਈ ਪਰਿਵਾਰ ਵਾਂਗ ਕੰਮ ਕਰਦੇ ਰਹਾਂਗੇ। ਇਸ ਘੜੀ ਅਸੀਂ ਲੋਕਾਂ ਤੋਂ ਆਪਣੇ ਪਰਿਵਾਰਕ ਮਸਲਿਆਂ ਦੀ ਨਿੱਜਤਾ ਦੇ ਸਤਿਕਾਰ ਦੀ ਤਵੱਕੋ ਕਰਦੇ ਹਾਂ।
ਸੋਫੀ ਟਰੂਡੋ ਜੋ ਕਿ ਇੱਕ ਸਾਬਕਾ ਟੈਲੀਵਿਜ਼ਨ ਹੋਸਟ ਹੈ, ਦਾ ਜਸਟਿਨ ਟਰੂਡੋ ਦੇ ਸਿਆਸੀ ਕੈਰੀਅਰ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ ।
ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਟਰੂਡੋ ਅਤੇ ਸੋਫੀ ਨੇ ਵਿਆਹੁਤਾ ਜੀਵਨ ਵਿਚ ਅਲਗ ਹੋਣ ਸਬੰਧੀ ਆਪਸੀ ਸਹਿਮਤੀ ਨਾਲ  ਇੱਕ ਕਾਨੂੰਨੀ ਅਲਹਿਦਗੀ ਸਮਝੌਤੇ ਉਪਰ ਦਸਤਖਤ ਕੀਤੇ  ਹਨ। ਸੂਚਨਾ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਉਨ੍ਹਾਂ ਦੇ ਵੱਖ ਹੋਣ ਦੇ ਫੈਸਲੇ ਦੇ ਸਬੰਧ ਵਿੱਚ ਸਾਰੇ ਕਾਨੂੰਨੀ ਅਤੇ ਨੈਤਿਕ ਕਦਮ ਚੁੱਕੇ ਗਏ ਹਨ। ਇਸਦੇ ਬਾਵਜੂਦ ਉਹ ਇੱਕ ਪਰਿਵਾਰ ਵਜੋਂ ਵਿਚਰ ਰਹੇ ਹਨ। ਦੋਵੇਂ ਅਪਣੱਤ ਭਰੇ ਅਤੇ ਸਹਿਯੋਗੀ ਮਾਹੌਲ ਵਿੱਚ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨਗੇ। ਦੋਵੇਂ ਮਾਪੇ ਆਪਣੇ ਬੱਚਿਆਂ ਦੇ ਜੀਵਨ ਵਿੱਚ  ਨਿਰੰਤਰ ਮੌਜੂਦ ਰਹਿਣਗੇ ਜਿਸਦੀ ਕਿ ਆਮ ਕੈਨੇਡੀਅਨ ਲੋਕ ਅਕਸਰ ਪਰਿਵਾਰ ਨੂੰ ਇਕੱਠੇ ਦੇਖਣ ਦੀ ਉਮੀਦ ਕਰਦੇ ਹਨ। ਪ੍ਰਧਾਨ ਮੰਤਰੀ ਬੱਚਿਆਂ ਸਮੇਤ ਸਰਕਾਰੀ ਰਿਹਾਇਸ਼ ਵਿਚ ਹੀ ਰਹਿਣਗੇ ਜਦੋਂਕਿ ਸੋਫੀ ਟਰੂਡੋ ਓਟਾਵਾ ਵਿੱਚ ਇੱਕ ਵੱਖਰੇ ਘਰ ਵਿੱਚ ਚਲੇ ਗਏ ਹਨ। 

ਪ੍ਰਧਾਨ ਮੰਤਰੀ ਟਰੂਡੋ ਦੀ ਪਰਿਵਾਰਕ ਜ਼ਿੰਦਗੀ ਵਧੀਆ ਚੱਲ ਰਹੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਸੋਫੀ ਟਰੂਡੋ ਉਹਨਾਂ ਨਾਲ ਜਨਤਕ ਸਮਾਗਮਾਂ ਵਿਚ ਘੱਟ ਹੀ ਦਿਖਾਈ ਦੇ ਰਹੀ ਸੀ। ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਇਕ ਪ੍ਰੈਸ ਕਾਨਫਰੰਸ ਵਿਚ ਜਦੋਂ ਪੁੱਜੇ ਤਾਂ ਉਹਨਾਂ ਦੇ ਮੱਥੇ ਉਪਰ ਮੈਡੀਕਲ ਟੇਪ ਲੱਗੀ ਹੋਈ ਸੀ। ਸਮਝਿਆ ਜਾਂਦਾ ਸੀ ਕਿ ਉਹਨਾਂ ਦੇ ਬੱਚਿਆਂ ਨਾਲ ਖੇਡਦੇ ਸਮੇਂ ਮੱਥੇ ਉਪਰ ਸੱਟ ਲੱਗ ਗਈ ਸੀ। ਹੁਣ ਪਤਨੀ ਨਾਲੋਂ ਅਲਗ ਹੋਣ ਦੀ ਖਬਰ ਨੇ ਉਹਨਾਂ ਦੇ ਘਰੇਲੂ ਹਾਲਾਤ ਸ਼ੱਕੀ ਬਣਾ ਦਿੱਤੇ ਹਨ। 

Related posts

Leave a Reply