ਕੈਪਟਨ ਅਮਰਿੰਦਰ ਦਾ ਰੱਥ ਜਹਾਨ ਖੇਲਾਂ ਜਾਣ ਤੋਂ ਪਹਿਲਾਂ ਹੁਸ਼ਿਆਰਪੁਰ ਚ ਰੋਕ ਸਕਦੀਆਂ ਹਨ ਅਧਿਆਪਕ ਜਥੇਬੰਦੀਆਂ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਗੁੱਸੇ ਚ ਭਰੀ ਪੀਤੀਆਂ ਅਧਿਆਪਕ ਜਥੇਬੰਦੀਆਂ ਤੇ ਮੁਲਾਜਮ ਜਥੇਬੰਦੀਆਂ ਕੱਲ 9 ਨਵੰਬਰ ਨੂੰ ਕੈਪਟਨ ਅਮਰਿੰਦਰ ਦਾ ਰਾਹ ਰੋਕ ਕੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰ ਸਕਦੀਆਂ ਹਨ।

ਸੂਤਰਾਂ ਮੁਤਾਬਿਕ ਅਧਿਆਪਕ ਜਥੇਬੰਦੀਆਂ ਦੀ ਇਸ ਸਬੰਧ ਚ ਬੈਠਕ ਹੋ ਚੁਕੀ ਹੈ। ਇਸ ਸੰਬੰਧ ਚ ਵੱਖ-ਵੱਖ ਜਥੇਬੰਦੀਆਂ ਦੀ ਡਿਊਟੀ ਵੀ ਲੱਗ ਚੁੱਕੀ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਅੰਦਰੋ ਕੈਬਨਿਟ ਮੰਤਰੀ ਸੁੰਦਰ ਸ਼ਾਂਮ ਵੀ ਨਿੱਤ ਹੁੰਦੇ ਪ੍ਰਦਰਸ਼ਨਾਂ ਤੋਂ ਔਖੇ ਹਨ।

ਇਹ ਵੀ ਪਤਾ ਲੱਗਾ ਹੈ ਕਿ ਕੈਬਨਿਟ ਮੰਤਰੀ ਸੁੰਦਰ ਸ਼ਾਮ ਜਿਲਾ ਸਿੱਖਿਆ ਅਧਿਕਾਰੀਆਂ ਦੀ ਕਾਰਗੁਜਾਰੀ ਤੋਂ ਵੀ ਪ੍ਰੇਸ਼ਾਨ ਹਨ ਤੇ ਵਿਚਲਾ ਰਾਹ ਉਂੱਨਾ ਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਜਦੋਂ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਂੱਨਾ ਨੂੰ ਵਿਸ਼ਵਾਸ਼ ਚ ਲੈਣਾ ਜਰੂਰੀ ਨਹੀਂ ਸਮਝਿਆ ਜਾਂਦਾ ਜਿਸ ਕਾਰਣ ਉਂੱਨਾ ਨੂੰ ਨਾਮੋਸ਼ੀ ਝੱਲਣੀ ਪੈ ਰਹੀ ਹੈ।

Related posts

Leave a Reply