ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰਣ ਜਾ ਰਹੇ ਭਾਜਪਾ ਵਰਕਰਾਂ ਨੂੰ ਪੁਲਿਸ ਨੇ ਰੋਕਿਆ, ਵਾਟਰ ਕੈਨਨ ਨਾਲ ਖਦੇੜਿਆ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ  ਮੈਂਬਰਾਂ ਨੇ  ਮੰਗਾਂ ਨੂੰ ਲੈ ਕੇ ਸ਼ਹਿਰ ‘ਚ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਐੱਸਸੀ ਮੋਰਚਾ ਵਰਕਰ ਸੈਕਟਰ-25 ਸਥਿਤ ਰੈਲੀ ਗ੍ਰਾਊਂਡ ‘ਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਚੰਡੀਗੜ੍ਹ ਸੈਕਟਰ-2 ਸਥਿਤ ਪੰਜਾਬ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਲਈ ਪਹੁੰਚੇ  ਪਰ ਇਨ੍ਹਾਂ ਨੂੰ ਸੀਐੱਮ ਰਿਹਾਇਸ਼ ਤਕ ਪਹੁੰਚਣ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਰੋਕ ਦਿੱਤਾ।

ਰੈਲੀ ਗ੍ਰਾਊਂਡ ‘ਚ ਐੱਸਸੀ ਮੋਰਚਾ ਦੇ ਆਗੂਆਂ ਨੇ ਸਾਰੇ ਮੈਂਬਰਾਂ ਤੇ ਵਰਕਰਾਂ ਨੂੰ ਸੰਬੋਧਿਤ ਕੀਤਾ। ਉਸ ਤੋਂ ਬਾਅਦ ਪ੍ਰਦਰਸ਼ਨ ‘ਚ ਸ਼ਾਮਲ ਸਾਰੇ ਲੋਕ ਸੀਐੱਮ ਹਾਊਸ ਵੱਲ਼ ਨਿਕਲ ਪਏ। ਨਾਲ ਹੀ ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਲਈ ਬੈਰੀਕੇਡਸ ਲਾਏ ਹੋਏ ਸਨ ਤੇ ਵੱਡੀ ਗਿਣਤੀ ‘ਚ ਪੁਲਿਸ ਜਵਾਨ ਵੀ ਤਾਇਨਾਤ ਕੀਤੇ ਗਏ ਸਨ। ਅਜਿਹੇ ‘ਚ ਮਾਹੌਲ ਉਦੋਂ ਖਰਾਬ ਹੋਇਆ ਜਦੋਂ ਪੁਲਿਸ ਨੇ ਮੋਰਚਾ ਦੇ ਵਰਕਰਾਂ ਨੂੰ ਅੱਗੇ ਵਧਣ ਤੋਂ ਰੋਕਿਆ ਅਤੇ ਵਾਟਰ ਕੈਨਨ ਨਾਲ ਖਦੇੜਿਆ

 

Related posts

Leave a Reply