ਕੈਬਨਿਟ ਮੰਤਰੀ ਅਰੋੜਾ ਨੇ ਪਿੰਡ ਬਸੀ ਪੁਰਾਣੀ ’ਚ ਪਨਕੈਂਪਾ ਯੋਜਨਾ ਤਹਿਤ 29 ਲਾਭਪਾਤਰੀਆਂ ਨੂੰ ਦਿੱਤੇ ਗੈਸ ਕੁਨੈਕਸ਼ਨ

ਕੈਬਨਿਟ ਮੰਤਰੀ ਅਰੋੜਾ ਨੇ ਪਿੰਡ ਬਸੀ ਪੁਰਾਣੀ ’ਚ ਪਨਕੈਂਪਾ ਯੋਜਨਾ ਤਹਿਤ 29 ਲਾਭਪਾਤਰੀਆਂ ਨੂੰ ਦਿੱਤੇ ਗੈਸ ਕੁਨੈਕਸ਼ਨ
ਕਿਹਾ, ਪਿੰਡ ਦੇ ਵਿਕਾਸ ’ਚ ਨਹੀਂ ਆਉਣ ਦਿੱਤੀ ਜਾਵੇਗੀ ਫੰਡਾਂ ਦੀ ਕਮੀ
ਹੁਸ਼ਿਆਰਪੁਰ, 27 ਜੂਨ : ਪੰਜਾਬ ਸਰਕਾਰ ਵਲੋਂ ਜੰਗਲਾਂ ਨੂੰ ਬਚਾਉਣ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਦੇ ਲਈ ਸ਼ੁਰੂ ਕੀਤੀ ਗਈ ਪਨਕੈਂਪਾ ਸਕੀਮ ਤਹਿਤ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਬਸੀ ਪੁਰਾਣੀ ਦੇ 29 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਵੰਡੇ। ਉਨ੍ਹਾਂ ਕਿਹਾ ਕਿ ਇਨ੍ਹਾਂ ਘਰਾਂ ਵਿੱਚ ਬਾਲਣ ਦੇ ਪ੍ਰਯੋਗ ਦੀ ਥਾਂ ’ਤੇ ਗੈਸ ਰਾਹੀਂ ਘਰੇਲੂ ਕੰਮਕਾਜ ਕੀਤੇ ਜਾ ਸਕਣਗੇ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਪਿੰਡ ਬਸੀ ਪੁਰਾਣੀ ਵਿੱਚ ਲਾਭਪਾਤਰੀਆਂ ਨੂੰ ਕੈਸ ਕੁਨੈਕਸ਼ਨ ਦੇਣ ਦੇ ਸਮੇਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਵਣ ਵਿਭਾਗ ਦੀ ਵੁਡ ਸੇਵਿੰਗ ਕੁਕਿੰਗ ਇੰਪਲਾਈਜ ਸਕੀਮ (ਪਨਕੈਂਪਾ) ਇਹ ਕੁਨੈਕਸ਼ਨ ਦਿੱਤੇ ਗਏ ਹਨ ਜਿਸ ਨਾਲ ਸਿਰਫ ਜੰਗਲਾਂ ਦੀ ਗੈਰ ਜ਼ਰੂਰੀ ਕਟਾਈ ਰੁਕੇਗੀ ਬਲਕਿ ਵਾਤਾਵਰਣ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਜੋ ਕੋਈ ਲਾਭਪਾਤਰੀ ਸਕੀਮ ਦਾ ਲਾਭ ਲੈਣ ਤੋਂ ਰਹਿ ਗਏ ਹਨ, ਉਨ੍ਹਾਂ ਨੂੰ ਵੀ ਜਲਦ ਗੈਸ ਕੁਨੈਕਸ਼ਨ ਮੁਹੱਈਆ ਕਰਵਾਇਆ ਜਾਵੇਗਾ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿੰਡ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਿਕਾਸ ਕਾਰਜ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ 107 ਲੋਕਾਂ ਨੂੰ ਵੱਖ-ਵੱਖ ਪੈਨਸ਼ਨ ਲਗਵਾਈ ਜਾ ਚੁੱਕੀ ਹੈ, ਇਸ ਤੋਂ ਇਲਾਵਾ 9 ਸੋਲਰ ਲਾਈਟਾਂ ਵੀ ਪਿੰਡ ਵਿੱਚ ਲਗਵਾਈਆਂ ਗਈਆਂ ਹਨ। ਇਸ ਮੌਕੇ ’ਤੇ ਬਲਾਕ ਸੰਮਤੀ ਮੈਂਬਰ ਕਿਰਨ ਮੱਲ੍ਹੀ, ਵਣ ਮੰਡਲ ਅਫ਼ਸਰ ਅਮਰਜੀਤ ਸਿੰਘ, ਸਰਪੰਚ ਕੁਲਦੀਪ ਅਰੋੜਾ, ਵਿਨੇ, ਵਿਮਲ ਕੁਮਾਰ, ਜਸਵਿੰਦਰ ਕੌਰ, ਸ਼ਵੇਤਾ ਗੋਇਲ, ਰੋਸ਼ਨ ਲਾਲ (ਸਾਰੇ ਪੰਚ), ਰਾਹੁਲ ਗੋਇਲ, ਰਾਜੀਵ ਗੋਇਲ, ਬਲਾਕ ਪ੍ਰਧਾਨ ਕੈਪਟਨ ਕਰਮ ਚੰਦ, ਸ਼ਾਮ ਲਾਲ, ਸਰਬਜੀਤ ਸਾਬੀ, ਸੰਜੀਵ ਕੁਮਾਰ ਮਿੰਟੂ, ਸੁਸ਼ੀਲ ਕੁਮਾਰ, ਪਵਨ ਕੁਮਾਰ ਆਦਿ ਵੀ ਹਾਜ਼ਰ ਸਨ।

Related posts

Leave a Reply