ਕੋਰੋਨਾ ਤੇ ਫਹਿਤੇ ਪਾਉਣ ਲਈ ਰੁਟੀਨ ਟੀਕਾਂਕਰਨ ਦੇ ਨਾਲ ਨਾਲ 18 ਤੋਂ 45 ਸਾਲ ਉਮਰ ਵਰਗ ਵਾਲੇ ਉਸਾਰੀ ਕਾਮਿਆਂ ਦੇ ਟੀਕਾਂਕਰਕਨ ਦੀ ਕੀਤੀ ਸ਼ੁਰੂਆਤ

ਹੁਸ਼ਿਆਰਪੁਰ 10 ਮਈ (ਚੌਧਰੀ ) : ਕੋਰੋਨਾ ਤੇ ਫਹਿਤੇ ਪਾਉਣ ਲਈ ਰੋਟੀਨ ਟੀਕਾਂਕਰਨ ਦੇ ਨਾਲ ਨਾਲ 18 ਤੋ 45 ਸਾਲ ਉਮਰ ਵਰਗ ਵਾਲੇ ਉਸਾਰੀ ਕਾਮਿਆਂ ਦੇ ਟੀਕਾਂਕਰਕਨ ਸ਼ੁਰੂਆਤ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਉਦਯੋਗ ਅਤੇ ਕਾਮਰਿਸ ਮੰਤਰੀ ਸ਼ੰਦਰ ਸ਼ਾਮ ਅਰੋੜਾ ਨੇ ਰਸਮੀ ਤੋਰ ਤੇ ਕੀਤੀ ।ਇਸ ਮੌਕੇ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ,ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ,ਡਿਪਟੀ ਮੈਡੀਕਲ ਕਮਿਸ਼ਨਰ ਹਰਬੰਸ ਕੋਰ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਤੇ ਡਾ ਸਵਾਤੀ ਫਾਰਮੇਸੀ ਅਫਸਰ ਜਤਿੰਦਰਪਾਲ ਸਿੰਘ,ਮੇਅਰ ਸਰਿੰਦਰ ਕੁਮਾਰ ਹਾਜਰ ਸਨ ।

ਇਸ ਮੌਕੇ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਹੇਠ ਅੱਜ ਤੋ ਸ਼ੁਰੂ ਕੀਤੀ ਗਈ ਕੋਰੋਨਾ ਟੀਕਾਂਕਰਨ ਮੁਹਿੰਮ ਤਹਿਤ ਜਿਲੇ ਦੇ ਰਾਜ ਦੇ ਸਰਕਾਰੀ ਹਸਪਤਾਲਾ ਵਿੱਚ 18 ਤੋ 45 ਸਾਲ ਦੀ ਉਮਰ ਦੇ ਵਿਆਕਤੀਆਂ ਦਾ ਟੀਕਾਂਕਰਨ ਕੀਤਾ ਜਾਵੇਗਾ,ਪਹਿਲੇ ਪੜਾ ਵਿੱੰਚ ਕੇਵਲ 18 ਤੋ 45 ਸਾਲ ਉਮਰ ਵਰਗ ਦੇ ਉਸਾਰੀ ਮਜਦੂਰਾਂ ਅਤੇ ਉਹਨਾਂ ਦੇ ਪਰਿਵਾਰਾ ਦੇ ਟੀਕੇ ਲਗਾਏ ਜਾਣਗੇ ਅਤੇ ਜਿਵੇ ਜਿਵੇ ਪੜਆ ਦਰ ਪੜਆ ਵੈਕਸੀਨ ਆਵੇਗੀ, ਤਿਵੇ ਤਿਵੇ ਬਾਕੀ ਲਾਭ ਪਾਤਰੀਆ ਦਾ ਵੀ ਟੀਕਾਕਰਨ ਕੀਤਾ ਜਾਵੇਗਾ ।

ਇਸ ਮੇੋਕੋ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਮੁੱਫਤ ਕਰੋਨਾ ਟੀਕਾਂਕਰਨ ਮਹਿੰਮ ਜਿਲੇ ਦੇ ਚਾਰ ਹਸਪਤਾਲ , ਜਿਹਨਾਂ ਵਿੱਚ ਜਿਲਾ ਹਸਪਤਾਲ ਹੁਸ਼ਿਆਰਪੁਰ , ਸਬ ਡਿਵੀਜਨ ਹਸਪਤਾਲ ਮੁਕੇਰੀਆ , ਦਸੂਹਾ ਅਤੇ ਗੰੜਸ਼ੰਕਰ ਤੋ ਵਿਖੇ ਸ਼ੁਰੂ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਇਹਨਾਂ ਹਸਪਤਾਲਾਂ ਵਿੱਚ ਸਿਹਤ ਵਿਭਾਗ ਦੀਆ ਵੱਖ ਵੱਖ ਟੀਮਾਂ ਉਸਾਰੀ ਕਾਮਿਆ ਅਤੇ ਰੁਟੀਨ ਟੀਕਾਂਕਰਨ ਦਾ ਕੰਮ ਯਕੀਨੀ ਬਣਾਉਣ ਗਈਆ ।

Related posts

Leave a Reply