ਕੋਵਿਡ 19 ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਵੀਂ ਦੀ ਸਲਾਨਾ ਪਰੀਖਿਆ ਸ਼ੂਰੂ

ਕੋਵਿਡ 19 ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਵੀਂ ਦੀ ਸਲਾਨਾ ਪਰੀਖਿਆ ਸ਼ੂਰੂ

ਗੁਰਦਾਸਪੁਰ 16 ਮਾਰਚ (ਅਸ਼ਵਨੀ  )

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਦੇ ਬੱਚਿਆ ਦੀ ਸਲਾਨਾ ਪ੍ਰੀਖਿਆ ਕੋਵਿਡ 19 ਦੀ ਹਦਾਇਤਾਂ ਦੀ ਪਾਲਣਾ ਕਰਦਿਆਂ ਪੂਰੇ ਪੰਜਾਬ ਵਿੱਚ ਉਤਸ਼ਾਹ ਨਾਲ ਸ਼ੁਰੂ ਹੋ ਗਈ। ਇਸ ਦੌਰਾਨ ਪ੍ਰੀਖਿਆ ਸੁਪਰਡੈਂਟਾਂ ਵੱਲੋਂ ਪ੍ਰੀਖਿਆ ਕੇਂਦਰਾਂ ਵਿੱਚ ਸਮਾਜਿਕ ਦੂਰੀ , ਸੈਨੇਟਾਈਜਰ ਤੇ ਮਾਸਕ ਪਹਿਨਣ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ। ਬਹੁਤ ਸਾਰੇ ਕੇਂਦਰਾਂ ਵਿੱਚ ਅਧਿਆਪਕਾਂ ਵੱਲੋਂ ਪ੍ਰੀਖਿਆ ਦੇਣ ਆਏ ਬੱਚਿਆਂ ਨੂੰ ਟਾਫ਼ੀਆਂ ਚਾਕਲੇਟ ਤੇ ਪੈੱਨ ਆਦਿ ਦੇ ਕੇ ਉਤਸ਼ਾਹ ਵਧਾਇਆ।

ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸੁਰਜੀਤਪਾਲ ਨੇ ਦੱਸਿਆ ਕਿ ਜੇਕਰ ਕਿਸੇ ਬੱਚੇ ਵਿੱਚ ਕੋਵਿਡ 19 ਦੇ ਬੁਖ਼ਾਰ। ਜ਼ੁਕਾਮ ਜਾਂ ਖਾਂਸੀ ਵਰਗੇ ਲੱਛਣ ਦਿਖਾਈ ਦਿੱਤੇ ਤਾਂ ਉਸ ਨੂੰ ਪ੍ਰੀਖਿਆ ਕੇਂਦਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜਰ 05 ਬੱਚਿਆਂ ਲਈ ਕੇਂਦਰ ਬਣਾਇਆਂ ਗਿਆ ਸੀ ਤੇ ਕਿਸੇ ਵੀ ਬੱਚੇ ਨੂੰ 01 ਕਿੱਲੋਮੀਟਰ ਦੇ ਦਾਇਰੇ ਤੋਂ ਦੂਰ ਕਿਸੇ ਕੇਂਦਰ ਵਿੱਚ ਨਹੀਂ ਭੇਜਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 18058 ਬੱਚਿਆਂ ਲਈ 1394 ਸੈਂਟਰ ਬਣਾਏ ਸਨ। ਇਸ ਦੌਰਾਨ ਸਿੱਖਿਆ ਅਧਿਕਾਰੀਆਂ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਵੱਲੋਂ ਵੱਖ ਵੱਖ ਸੈਂਟਰ ਵਿਜਟ ਕਰਕੇ ਪੰਜਵੀਂ ਦੇ ਅੱਜ ਪਹਿਲੀ ਭਾਸ਼ਾ ਦੇ ਹੋ ਰਹੇ ਪੇਪਰ ਦਾ ਜਾਇਜ਼ਾ ਲਿਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੋਧ ਰਾਜ ਨਿਰਮਲ ਕੁਮਾਰੀ , ਨੀਰਜ ਕੁਮਾਰ , ਪੋਹਲਾ ਸਿੰਘ , ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਲਖਵਿੰਦਰ ਸਿੰਘ ਸੇਖੋਂ , ਪਵਨ ਅੱਤਰੀ , ਜਸਪਿੰਦਰ ਸਿੰਘ ਆਦਿ ਹਾਜ਼ਰ ਸਨ।

Related posts

Leave a Reply