ਕੌਂਸਲਰ ਬੀਬੀ ਪਰਮਜੀਤ ਕੌਰ ਸਫਾਈ ਸੇਵਕਾਂ ਦੇ ਹੱਕ ‘ਚ ਨਿੱਤਰੇ,ਬੋਲੇ ਸਰਕਾਰ ਇਨ੍ਹਾਂ ਨੂੰ ਜਲਦ ਕਰੇ ਪੱਕਾ

(ਰੋਸ ਪ੍ਰਦਰਸ਼ਨ ਕਰਦੇ ਸਫਾਈ ਸੇਵਕ, ਨਾਲ ਹਾਜ਼ਰ ਕੌਂਸਲਰ ਚੌਧਰੀ ਪਰਮਜੀਤ ਕੌਰ ਤੇ ਹੋਰ)

ਸਫਾਈ ਸੇਵਕਾਂ ਦੀ ਹੜਤਾਲ ਅੱਠਵੇਂ ਦਿਨ’ ਚ ਪ੍ਰਵੇਸ਼, ਸ਼ਹਿਰ ‘ਚ ਥਾਂ-ਥਾਂ ਲਗੇ ਕੂੜੇ ਦੇ ਲੱਗੇ ਢੇਰ,ਭਿਆਨਕ ਬੀਮਾਰੀਆਂ ਫੈਲਣ ਦਾ ਬਣਿਆਂ ਖਦਸਾ 


ਗੜ੍ਹਦੀਵਾਲਾ, 31 ਮਈ (ਚੌਧਰੀ ) : ਅੱਜ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਬੀਰਬਲ ਕਲਿਆਣ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ 8 ਵੇਂ ਦਿਨ ‘ਚ ਦਾਖਲ ਹੋ ਗਿਆ।ਇਸ ਮੌਕੇ ਸਫਾਈ ਸੇਵਕਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਧਰਨੇ ਦੇ ਸਮਰਥਨ ‘ਚ ਪਹੁੰਚੀ ਕੌਂਸਲਰ ਬੀਬੀ ਪਰਮਜੀਤ ਕੌਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਲੋਕ ਪਹਿਲਾਂ ਹੀ ਘਬਰਾਏ ਹੋਏ ਹਨ।

(ਸ਼ਹਿਰ ‘ ਥਾਂ-ਥਾਂ ਲੱਗੇ ਕੂੜੇ ਦੇ ਢੇਰ)

ਦੂਜੇ ਪਾਸੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਸਵਾਈ ਨਾ ਹੋਣਕਰ ਕੇ ਕੂੜੇ ਦੇ ਢੇਰ ਲੱਗੇ ਹੋਏ ਹਨ। ਜਿਸ ਨਾਲ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਠੇਕੇ ‘ਤੇ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇ।ਇਸ ਮੌਕੇ ਸ਼ੋਕੀ ਕਲਿਆਣ ਅਤੇ ਵਿਨੋਦ ਕਲਿਆਣ ਪ੍ਰਧਾਨ ਭੀਮ ਆਰਮੀ ਗੜ੍ਹਦੀਵਾਲਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਫਾਈ ਸੇਵਕਾਂ ਨੂੰ ਪੱਕਾ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਚੌਧਰੀ ਉਪਵਿੰਦਰ ਸਿੰਘ, ਬਲਬੀਰ ਕਲਿਆਣ, ਪਾਰਸ ਮਲਿਕ, ਖੁਸ਼ਕਰਨ ਮਲਹੋਤਰਾ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

Related posts

Leave a Reply