* ਕ੍ਰਿਸ਼ਨਾਂ ਦੇਵੀ ਵੱਲੋਂ ਬਤੌਰ ਸੇਖਾ ਸਕੂਲ ਵਿਖੇ ਸੈਂਟਰ ਹੈੱਡ ਟੀਚਰ ਦਾ ਚਾਰਜ ਸੰਭਾਲਿਆ *

* ਕ੍ਰਿਸ਼ਨਾਂ ਦੇਵੀ ਵੱਲੋਂ ਬਤੌਰ ਸੇਖਾ ਸਕੂਲ ਵਿਖੇ ਸੈਂਟਰ ਹੈੱਡ ਟੀਚਰ ਦਾ ਚਾਰਜ ਸੰਭਾਲਿਆ *

*ਗੁਰਦਾਸਪੁਰ 06 ਜਨਵਰੀ (ਗਗਨਦੀਪ ਸਿੰਘ  ) *

* ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਕੀਤੀਆਂ ਗਈਆਂ ਸਨ। ਜਿਸ ਦੇ ਚੱਲਦਿਆਂ ਕ੍ਰਿਸ਼ਨਾਂ ਦੇਵੀ ਵੱਲੋਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੇਖਾ ਬਲਾਕ ਗੁਰਦਾਸਪੁਰ 2 ਵਿਖੇ ਬਤੌਰ ਸੈਂਟਰ ਹੈੱਡ ਟੀਚਰ ਦੇ ਤੌਰ ਤੇ ਜੁਆਇਨ ਕਰ ਲਿਆ ਗਿਆ ਹੈ। ਇਸ ਦੌਰਾਨ ਸੈਂਟਰ ਹੈੱਡ ਟੀਚਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਕਰੇਗੀ ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ , ਬੀ.ਪੀ.ਈ.ਓ. ਰਾਕੇਸ਼ ਕੁਮਾਰ ਵੱਲੋਂ ਪਦ-ਉੱਨਤ ਹੋਏ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਪਲਵਿੰਦਰ ਕੌਰ ਈ.ਟੀ.ਟੀ., ਅਨੂਪਮਾ ਈ.ਜੀ.ਐਸ., ਨੀਤੂ ਬਾਲਾ ਈ.ਟੀ.ਟੀ.,ਹਰਵਿੰਦਰ ਕੌਰ ਈ.ਟੀ.ਟੀ.,ਗੁਰਮੁੱਖ ਸਿੰਘ ਈ.ਟੀ.ਟੀ.,ਰਣਜੀਤ ਸਿੰਘ ਈ.ਟੀ.ਟੀ.ਅਤੇ ਸਮੂਹ ਸਟਾਫ਼ ਸ.ਪ੍ਰ .ਸ. (ਸੈਂਟਰ) ਸੇਖਾ ਆਦਿ ਹਾਜ਼ਰ ਸਨ। *

Related posts

Leave a Reply