ਕੰਮ ‘ਚ ਨਿਪੁੰਨਤਾ ਤੇ ਸਕਾਰਾਤਮਕ ਸੁਧਾਰ ਲਿਆਉਂਦੀ ਹੈ ਟਰੇਨਿੰਗ : ਏ.ਡੀ.ਸੀ. 

-ਮੈਗਸੀਪਾ ਵਲੋਂ ਦੋ ਰੋਜ਼ਾ ਆਰ.ਟੀ.ਆਈ. ਟਰੇਨਿੰਗ ਸਮਾਪਤ 
-ਜ਼ਿਲ•ੇ ਦੇ ਲੋਕ ਸੂਚਨਾ ਅਤੇ ਸਹਾਇਕ ਲੋਕ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਸਿਖਲਾਈ
ਹੁਸ਼ਿਆਰਪੁਰ, 6 ਨਵੰਬਰ (RINKU THAPER)
ਵਧੀਆ ਤਰੀਕੇ ਨਾਲ ਪ੍ਰਾਪਤ ਕੀਤੀ ਗਈ ਟਰੇਨਿੰਗ ਨਾਲ ਕੰਮ ਵਿੱਚ ਨਿਪੁੰਨਤਾ ਅਤੇ ਸਕਾਰਾਤਮਕ ਸੁਧਾਰ ਆਉਂਦਾ ਹੈ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ (ਮੈਗਸੀਪਾ) ਵਲੋਂ ਦੋ ਰੋਜ਼ਾ ਕਰਵਾਏ ਟਰੇਨਿੰਗ ਪ੍ਰੋਗਰਾਮ ਦੇ ਆਖਰੀ ਦਿਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਇਹ ਟਰੇਨਿੰਗ ਜ਼ਿਲ•ੇ ਦੇ ਵੱਖ-ਵੱਖ ਵਿਭਾਗਾਂ ਦੇ ਲੋਕ ਸੂਚਨਾ ਅਧਿਕਾਰੀਆਂ ਅਤੇ ਸਹਾਇਕ ਲੋਕ ਸੂਚਨਾ ਅਧਿਕਾਰੀਆਂ ਲਈ ਲਗਾਈ ਗਈ ਸੀ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਸੂਚਨਾ ਦੇ ਅਧਿਕਾਰ-2005 ਅਧੀਨ ਲੋਕਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ, ਕਿ ਉਹ ਸਬੰਧਤ ਵਿਭਾਗ ਤੋਂ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਦਾ ਉਦੇਸ਼ ਵੀ ਕੰਮ ਵਿੱਚ ਪਾਰਦਰਸ਼ਤਾ ਲਿਆਉਣਾ ਤੇ ਭ੍ਰਿਸ਼ਟਾਚਾਰ ‘ਤੇ ਨਕੇਲ ਕੱਸਣਾ ਹੈ। ਉਨ•ਾਂ ਕਿਹਾ ਕਿ ਆਰ.ਟੀ.ਆਈ. ਐਕਟ ਆਉਣ ਤੋਂ ਬਾਅਦ ਸਿਸਟਮ ਵਿੱਚ ਸਕਾਰਾਤਮਕ ਬਦਲਾਅ ਵੀ ਆਏ ਹਨ।

ਟਰੇਨਿੰਗ ਦੌਰਾਨ ਮੈਗਸੀਪਾ ਦੇ ਰਿਜ਼ਨਲ ਪ੍ਰੋਜੈਕਟ ਡਾਇਰੈਕਟਰ ਸ੍ਰੀ ਪੀ.ਐਸ. ਜੋਸ਼ੀ ਤੇ ਰਿਸੋਰਸ ਪਰਸਨ ਸ੍ਰੀ ਦਰਸ਼ਨ ਸਿੰਘ ਨੇ ਆਰ.ਟੀ.ਆਈ. ਐਕਟ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਐਕਟ ਅਧੀਨ ਵਿਭਾਗਾਂ ਦਾ ਫਰਜ਼ ਬਣਦਾ ਹੈ ਕਿ ਕਿਸੇ ਵੀ ਵਿਅਕਤੀ ਵਲੋਂ ਜਨ ਹਿੱਤ ਵਿੱਚ ਮੰਗੀ ਗਈ ਸੂਚਨਾ ਨੂੰ ਸਮੇਂ ਸਿਰ ਮੁਹੱਈਆ ਕਰਵਾਇਆ ਜਾਵੇ। ਇਸ ਦੌਰਾਨ ਉਨ•ਾਂ ਅਧਿਕਾਰੀਆਂ ਦੀ ਡਿਊਟੀ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ•ਾਂ ਕਿਹਾ ਕਿ ਆਰ.ਟੀ.ਆਈ. ਐਕਟ ਆਉਣ ਤੋਂ ਬਾਅਦ ਸਰਕਾਰੀ ਵਿਭਾਗਾਂ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਦੇ ਨਾਲ-ਨਾਲ ਰਿਕਾਰਡ ਦੇ ਰੱਖ-ਰਖਾਵ ਵਿੱਚ ਵੀ ਕਾਫ਼ੀ ਸੁਧਾਰ ਆਇਆ ਹੈ। ਉਨ•ਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਰ.ਟੀ.ਆਈ. ਨਾਲ ਸਬੰਧਤ ਸਵਾਲਾਂ ਦਾ ਜਵਾਬ ਵੀ ਦਿੱਤਾ। ਅੰਤ ਵਿੱਚ ਮਨੋਰੋਗ ਮਾਹਿਰ ਸੁਨੈਨਾ ਜੋਸ਼ੀ ਨੇ ਟਰੇਨਿੰਗ ਵਿੱਚ ਆਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੰਮ-ਕਾਜ ਦੌਰਾਨ ਹੋਣ ਵਾਲੇ ਸਟਰੈਸ ਤੋਂ ਦੂਰ ਰਹਿਣ ਦੇ ਉਪਾਅ ਵੀ ਦੱਸੇ।

Related posts

Leave a Reply