ਕੱਚੇ ਕੰਟਰੈਕਟ ਮੁਲਾਜ਼ਮ ਮੋਰਚੇ ਵਲੋਂ ਵਿਧਾਇਕ ਫਤਿਹ ਸਿੰਘ ਬਾਜਵਾ ਰਾਹੀਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ

ਕੱਚੇ ਤੇ ਮਾਣ ਭੱਤਾ ਕੰਟਰੈਕਟ ਮੁਲਾਜ਼ਮ ਮੋਰਚੇ ਵਲੋਂ ਵਿਧਾਇਕ ਸ੍ਰ ਫਤਿਹ ਸਿੰਘ ਬਾਜਵਾ ਰਾਹੀਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ

ਗੁਰਦਾਸਪੁਰ  28 ਜੂਨ ( ਅਸ਼ਵਨੀ ) :- ਕੱਚੇ ਤੇ ਮਾਣ ਭੱਤਾ ਕੰਟਰੈਕਟ ਮੁਲਾਜ਼ਮ ਮੋਰਚੇ ਵਲੋਂ ਅੱਜ ਕਾਦੀਆਂ ਵਿਖੇ ਹਲਕਾ ਵਿਧਾਇਕ ਸ੍ਰ ਫਤਿਹ ਸਿੰਘ ਬਾਜਵਾ ਰਾਹੀਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ। ਡੈਮੋਕ੍ਰੇਟਿਕ  ਜੰਗਲਾਤ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਅਤੇ ਦਵਿੰਦਰ ਸਿੰਘ ਭਰਥ ਮਠੋਲਾ ਮਿਡ ਡੇ ਮੀਲ ਵਰਕਰ ਯੂਨੀਅਨ ਦੀ ਗੁਰਪ੍ਰੀਤ ਕੌਰ ਕੋਹਾਲੀ ਦੀ ਅਗਵਾਈ ਹੇਠ ਵਫ਼ਦ ਨੇ ਵੀਹ ਵੀਹ ਸਾਲ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂਪੱਕਾ ਨਾ ਕਰਨ ਦਾ ਮੁੱਦਾ ਉਠਾਇਆ।

ਜਥੇਬੰਦੀ ਦੇ ਸਲਾਹਕਾਰ ਅਮਰਜੀਤ ਸ਼ਾਸਤਰੀ ਅਤੇ ਅਨੇਕ ਚੰਦ ਪਾਹੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਣ ਭੱਤਾ ਵਰਕਰਜ ਨੂੰ ਸਾਧਾਰਨ ਮਜ਼ਦੂਰ ਸਮਾਂਨ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਦੀਹਾੜੀਦਾਰ ਮਜ਼ਦੂਰ ਨੂੰ ਪੱਕਾ ਕਰਨ ਦੀ ਕੋਸ਼ਿਸ਼  ਤਾਂ ਕੀ ਕਰਨੀ ਹੈ ਇਸਦੇ ਉਲਟ ਤਿੰਨ ਤਿੰਨ ਮਹੀਨੇ ਤਨਖਾਹਾਂ ਤੋਂ ਬਗੈਰ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।  ਇਸ ਮੌਕੇ ਹਰਦੇਵ ਸਿੰਘ ਵਿੱਤ ਸਕੱਤਰ ਨੇ ਦੱਸਿਆ ਕਿ ਵਰਕਰਾਂ ਦੇ ਦੱਸ ਸਾਲ ਪੂਰੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅਰਧ ਸਿੱਖਿਅਤ ਕਾਮਿਆਂ ਸਮਾਂਨ ਉਜਰਤ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਦਵਿੰਦਰ ਸਿੰਘ ਭਰਥ ਮਠੋਲਾ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਦੱਸ ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੱਕਾ ਮੋਰਚਾ ਲਾਉਣ ਤੋਂ ਗ਼ੁਰੇਜ਼ ਨਹੀਂ ਕਰਨਗੇ। 

ਇਹ ਵਰਨਣਯੋਗ ਹੈ ਕਿ ਮਿਡ ਡੇ ਮੀਲ ਕੁੱਕ ਵਰਕਰਾਂ, ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਦੇ ਨਾਲ ਹੋਰ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਅਧਾਰਿਤ ਕੱਚੇ ਤੇ ਮਾਣ ਭੱਤਾ ਕੰਟਰੈਕਟ ਮੁਲਾਜ਼ਮ ਮੋਰਚੇ ਵਲੋਂ ਸਮੁੱਚੇ ਪੰਜਾਬ ਅੰਦਰ ਸੰਘਰਸ਼ ਸ਼ੁਰੂ ਕੀਤਾ ਗਿਆ ਹੈ।  ਸਕੂਲਾਂ ਵਿਚ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੀਆਂ ਮਿਡ ਡੇ ਮੀਲ ਕੁੱਕ ਵਰਕਰਾਂ ਤੋਂ ਅੱਸੀ ਰੁਪਏ ਦੀਹਾੜੀ ਤੇ ਅੱਠ ਘੰਟੇ ਕੰਮ ਲਿਆ ਜਾਂਦਾ ਹੈ। ਅਤੇ 24 ਘੰਟੇ ਸਿਹਤ ਵਿਭਾਗ ਦੇ ਕੰਮ ਕਰਦੀਆਂ ਆਸ਼ਾ ਵਰਕਰਾਂ ਨੂੰ ਮਹਿਜ਼ ਨੱਬੇ  ਰੁਪਏ ਦਿੱਤੇ ਜਾਂਦੇ ਹਨ।ਪੰਜਾਬ ਸਰਕਾਰ ਵੱਲੋਂ ਇਨ੍ਹਾਂ  ਇੱਕ ਲੱਖ ਕੱਚੇ ਮੁਲਾਜ਼ਮਾਂ  ਦੀ ਗੱਲਬਾਤ ਸੁਨਣ ਦੀ ਬਜਾਏ ਕਰੋਨਾ ਮਹਾਂਮਾਰੀ ਦੇ ਸੰਕਟ ਦਾ ਬਹਾਨਾ ਬਣਾ ਕੇ ਮੰਗਾਂ ਮੰਨਣ ਤੋ ਟਾਲਾ ਵੱਟਿਆ ਜਾ ਰਿਹਾ ਹੈ।
ਵਫਦ ਵਿੱਚ  ਸਾਥੀ ਝਿਰਮਲ ਸਿੰਘ, ਰਤਨ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਸ਼ਿਵ ਸਿੰਘ, ਗੁਰਮੇਜ ਸਿੰਘ, ਜਸਵੰਤ ਸਿੰਘ, ਸੋਹਣ ਸਿੰਘ, ਗੋਗੀ ਕੌਰ,ਸੁਰਜੀਤ ਕੌਰ, ਸੁਖਵਿੰਦਰ ਕੌਰ, ਸਰਵਜੀਤ ਕੌਰ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।

Related posts

Leave a Reply