ਖ਼ਾਲਸਾ ਪੰਥ ਦੀ ਜ਼ੁਲਮ ਖ਼ਿਲਾਫ਼ ਜੂਝਣ ਦੀ ਭਾਵਨਾ ਨੂੰ ਸਿੱਜਦਾ ਕਰਨ ਲਈ ਸੀ.ਪੀ.ਆਈ.(ਐੱਮ.-ਐੱਲ.)ਨਿਊ ਡੈਮੋਕਰੇਸੀ ਨੇ ਝੰਡੇ ਲਹਿਰਾਏ



* ਕਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਸਮੂਹ ਡਾਕਟਰੀ ਸਟਾਫ਼ ਨੂੰ ਸੇਫਟੀ ਕਿੱਟਾਂ ਮੁਹੱਈਆ ਕਰਵਾਉਣ ਅਤੇ ਘਰਾਂ ਵਿੱਚ ਬੰਦ ਲੋਕਾਂ ਨੂੰ ਉਹਨਾਂ ਦੀਆਂ ਲੋੜਾਂ ਅਨੁਸਾਰ ਅਨਾਜ਼,ਦੀਵਾਲੀਆਂ ਤੇ ਹੋਰ ਵਸਤਾਂ ਦੇਣ ਦੀ ਕੀਤੀ ਮੰਗ

ਜਲੰਧਰ,13 ਅਪ੍ਰੈਲ( ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ )                 – ਨੌਂ ਸਿਆਸੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੇ ਅਧਾਰਿਤ ਫਾਸ਼ੀ ਹਮਲਿਆਂ ਵਿਰੋਧੀ ਫਰੰਟ  ਦੇ ਸੱਦੇ ‘ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ ਜ਼ਿਲ੍ਹੇ ਭਰ ਅੰਦਰ ਬਿਲਗਾ,ਪੱਬਵਾਂ,ਸਮਰਾਏ,ਬੁੰਡਾਲਾ,ਕੰਦੋਲਾ ਕਲਾਂ,ਹਰਦੋਫਰਾਲਾ, ਸੰਗੋਵਾਲ, ਘੁੱਗਸ਼ੋਰ,ਪਾੜਾ ਪਿੰਡ,ਬੱਖੂਨੰਗਲ, ਕਰਤਾਰਪੁਰ ਸ਼ਹਿਰ, ਦਿਆਲਪੁਰ, ਧੀਰਪੁਰ, ਕੁੱਦੋਵਾਲ ਆਦਿ ਦਰਜਨਾਂ ਪਿੰਡਾਂ ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਕਰੋਨਾ ਕਾਰਨ ਮਾਰੇ ਗਏ ਹਜਾਰਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਨ ਲਈ ਦੋ ਮਿੰਟ ਦਾ ਮੋਨ ਰੱਖਣ ਉਪਰੰਤ ਜਾਤ-ਪਾਤ ਦਾ ਭਿੰਨ-ਭੇਦ ਖ਼ਤਮ ਕਰਕੇ ਸਾਜੇ ਗਏ ਖਾਲਸਾ ਪੰਥ ਦੀ ਜ਼ੁਲਮ ਦੇ ਖਿਲਾਫ਼ ਲੜਨ ਦੀ ਭਾਵਨਾ ਨੂੰ ਸਿਜਦਾ ਕੀਤਾ ਗਿਅਾ।
ਪਾਰਟੀ ਦੇ ਆਗੂ ਕਾਮਰੇਡ ਹੰਸ ਰਾਜ ਪੱਬਵਾਂ ਨੇ ਦੱਸਿਆ ਕਿ ਇਸ ਮੌਕੇ ਆਰ.ਐਸ.ਐਸ.- ਭਾਜਪਾ ਵੱਲੋਂ ਕਰੋਨਾ ਵਰਗੀ ਮਹਾਂਮਾਰੀ ਦੇ ਦੌਰ ਵਿੱਚ ਵੀ ਸਮਾਜ ਨੂੰ ਫ਼ਿਰਕੂ ਅਧਾਰ ‘ਤੇ ਵੰਡਣ ਦਾ ਵਿਰੋਧ ਕੀਤਾ ਗਿਆ, ਕਰੋਨਾ ਪੀੜਤਾਂ ਦੇ ਇਲਾਜ਼ ਵਿੱਚ ਲੱਗੇ ਸਿਹਤ ਕਰਮੀਆਂ ਲਈ ਪੁਖਤਾ ਸਹੂਲਤਾਂ ਸਮੇਤ ਪੀ.ਪੀ.ਈ ਤੇ ਸੇਫਟੀ ਕਿੱਟਾਂ ਤੇ ਦੁੱਗਣੀਆਂ ਤਨਖਾਹਾਂ, ਤਾਲਾਬੰਦੀ ਤੇ ਕਰਫਿਊ ਦੇ ਮੱਦੇਨਜ਼ਰ ਦਿਹਾੜੀਦਾਰ ਮਜਦੂਰਾਂ/ਗਰੀਬ ਪਰਿਵਾਰਾਂ ਲਈ ਉਹਨਾਂ ਦੀਆਂ ਲੋੜਾਂ ਅਨੁਸਾਰ ਅਨਾਜ਼, ਰਾਸ਼ਨ ਤੇ ਹੋਰ ਸਹੂਲਤਾਂ ਦੇਣ, ਜਰੂਰੀ ਸੇਵਾਵਾਂ ਵਿੱਚ ਡਿਊਟੀ ਨਿਭਾਅ ਰਹੇ ਗੈਸ ਏਜੰਸੀ ਕਿਰਤੀਆਂ ਤੇ ਅਧਿਆਪਕਾਂ ਲਈ ਸਿਹਤ ਬੀਮੇ ਦੀ ਸਹੂਲਤਾਂ ਤੇ ਸੇਫਟੀ ਕਿੱਟਾਂ ਆਦਿ ਦੇਣ, ਨਿੱਜੀ ਹਸਪਾਤਾਲਾਂ ਨੂੰ ਸਰਕਾਰੀ ਹੱਥ ਵਿੱਚ ਲੈਣ, ਮੈਡੀਕਲ ਸਟਾਫ ਦੀ ਬੰਦ ਕੀਤੀ ਭਰਤੀ ਚਾਲੂ ਕਰਨ ਅਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਰਗੀਆਂ ਮੰਗਾਂ ਦੀ ਪੂਰਤੀ ਲਈ ਪਿੰਡ ਪਿੰਡ ਝੰਡੇ ਲਹਿਰਾਏ ਗਏ।
ਝੰਡੇ ਲਹਿਰਾਉਂਦੇ ਹੋਏ ਆਵਾਜ਼ ਬੁਲ਼ੰਦ ਕੀਤੀ ਗਈ। ਪੋ੍. ਅਨੰਦ ਤੇਲਤੁੰਬੜੇ ਅਤੇ ਗੋਤਮ ਨਵਲੱਖਾ (ੳੁਘੇ ਵਿਦਵਾਨ, ਚਿੰਤਕ, ਜਮਹੂਰੀ ਲਹਿਰ ਦੇ ਘੁਲਾਟੀੲੇ) ਦੀ ਗ੍ਰਿਫਤਾਰੀ ਦੇ ਫੈਸਲੇ ਦੀ ਨਿਖੇਧੀ ਕੀਤੀ ਗਈ।

Related posts

Leave a Reply