UPDATED : ਖੌਫਨਾਕ ਹਾਦਸੇ ‘ਚ ਦਲਜੀਤ ਸਿੰਘ ਨਿਵਾਸੀ ਦਸੂਹਾ (ਹੁਸ਼ਿਆਰਪੁਰ) ਦੀ ਮੌਕੇ ‘ਤੇ ਹੀ ਮੌਤ

ਦਸੂਹਾ / ਜਲੰਧਰ : ਪਠਾਨਕੋਟ ਹਾਈਵੇ ‘ਤੇ  ਖੌਫਨਾਕ ਹਾਦਸੇ ‘ਚ ਪਿਤਾ ਦੀ ਦਰਦਨਾਕ ਮੌਤ ਹੋ ਗਈ ਜਦਕਿ ਬੇਟਾ ਮਾਮੂਲੀ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੀ ਟੱਕਰ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਹਾਈਵੇ ‘ਤੇ ਪਲਟ ਗਈ ਸੀ। ਕਾਰ ਸਵਾਰ ‘ਚ ਦਲਜੀਤ ਸਿੰਘ ਨਿਵਾਸੀ ਦਸੂਹਾ (ਹੁਸ਼ਿਆਰਪੁਰ) ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬੇਟਾ ਗੁਰਮੀਤ ਸਿੰਘ ਮਾਮੂਲੀ ਜ਼ਖ਼ਮੀ ਹੋ ਗਿਆ।

ਮੌਕੇ ‘ਤੇ ਪਹੁੰਚੀ ਪਚਰੰਗਾ ਚੌਂਕੀ ਦੀ ਟੀਮ ਨੇ ਦੱਸਿਆ ਕਿ ਦਲਜੀਤ ਸਿੰਘ ਨਿਵਾਸੀ ਦਸੂਹਾ (ਹੁਸ਼ਿਆਰਪੁਰ) ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬੇਟਾ ਗੁਰਮੀਤ ਸਿੰਘ ਮਾਮੂਲੀ ਜ਼ਖ਼ਮੀ ਹੋ ਗਿਆ। ਮੌਕੇ ‘ਤੇ ਪਹੁੰਚੀ ਟੀਮ ਨੇ ਦਲਜੀਤ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ‘ਚ ਭਿਜਵਾ ਦਿੱਤਾ। ਜ਼ਖ਼ਮੀ ਗੁਰਮੀਤ ਸਿੰਘ ਦਾ ਇਲਾਜ ਵੀ ਸਿਵਲ ਹਸਪਤਾਲ ‘ਚ ਚੱਲ ਰਿਹਾ ਹੈ।

Related posts

Leave a Reply